ਚੇਨਈ, (ਭਾਸ਼ਾ)- ਸਾਬਕਾ ਚੈਂਪੀਅਨ ਮਨਨ ਚੰਦਰਾ ਅਤੇ ਵਿਜੇ ਨਿਚਾਨੀ ਨੇ ਇੱਥੇ ਐਤਵਾਰ ਨੂੰ ਰਾਸ਼ਟਰੀ ਚੈਂਪੀਅਨਸ਼ਿਪ ਦੌਰਾਨ ਲਗਾਤਾਰ ਦੋ ਜਿੱਤਾਂ ਦਰਜ ਕਰਦੇ ਹੋਏ ਮਾਸਟਰਜ਼ ਸਨੂਕਰ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਚੰਦਰਾ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਮਹਾਰਾਸ਼ਟਰ ਦੇ ਅਨੁਰਾਗ ਬਾਗੜੀ ਖ਼ਿਲਾਫ਼ 4-0 ਦੀ ਜਿੱਤ ਨਾਲ ਦਿਨ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਕੁਆਰਟਰ ਫਾਈਨਲ ਵਿੱਚ ਉਸ ਨੇ ਮਹਾਰਾਸ਼ਟਰ ਦੇ ਮਹੇਸ਼ ਜਗਦਾਲੇ ਨੂੰ 4-2 ਨਾਲ ਹਰਾਇਆ।
ਇਹ ਵੀ ਪੜ੍ਹੋ : PV ਸਿੰਧੂ 2023 'ਚ ਫੋਰਬਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਐਥਲੀਟਾਂ ਦੀ ਸੂਚੀ 'ਚ ਸ਼ਾਮਲ
ਨਿਚਾਨੀ ਨੇ ਵੀ ਪ੍ਰੀ-ਕੁਆਰਟਰ ਫਾਈਨਲ ਵਿੱਚ ਸੁਬਰਤ ਦਾਸ (ਉੜੀਸਾ) ਖ਼ਿਲਾਫ਼ 4-1 ਨਾਲ ਜਿੱਤ ਦਰਜ ਕਰਕੇ ਸ਼ਾਨਦਾਰ ਸ਼ੁਰੂਆਤ ਕੀਤੀ। ਉਸ ਨੇ ਕੁਆਰਟਰ ਫਾਈਨਲ ਵਿੱਚ ਆਈ. ਐਚ. ਮਨੁਦੇਵ (ਕਰਨਾਟਕ) ਨੂੰ 4-2 ਨਾਲ ਹਰਾਇਆ। ਹੋਰ ਕੁਆਰਟਰ ਫਾਈਨਲ ਮੈਚਾਂ ਵਿੱਚ ਰਜਤ ਖਨੇਜਾ (ਹਰਿਆਣਾ) ਨੇ ਮਹੇਸ਼ ਆਦਿਤਿਆ (ਕਰਨਾਟਕ) ਨੂੰ 4-2 ਨਾਲ ਹਰਾਇਆ ਜਦਕਿ ਜੇ ਵਰੁਣ ਕੁਮਾਰ (ਤਾਮਿਲਨਾਡੂ) ਨੇ ਧਰੁਵ ਵਰਮਾ (ਪੁਣੇ) ਨੂੰ 4-1 ਨਾਲ ਹਰਾਇਆ। ਸੈਮੀਫਾਈਨਲ 'ਚ ਚੰਦਰਾ ਦਾ ਸਾਹਮਣਾ ਸਥਾਨਕ ਖਿਡਾਰੀ ਵਰੁਣ ਕੁਮਾਰ ਨਾਲ ਹੋਵੇਗਾ ਜਦਕਿ ਨਿਚਾਨੀ ਦਾ ਸਾਹਮਣਾ ਖਨੇਜਾ ਨਾਲ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭੁੱਲਰ ਨੇ ਸੀਜ਼ਨ ਦੀ ਆਖਰੀ ਟਾਟਾ ਸਟੀਲ ਟੂਰ ਗੋਲਫ ਚੈਂਪੀਅਨਸ਼ਿਪ ਜਿੱਤੀ
NEXT STORY