ਮਾਨਚੈਸਟਰ– ਮਾਨਚੈਸਟਰ ਯੂਨਾਈਟਿਡ ਤੇ ਟੋਟੇਨਹੈਮ ਨੇ ਆਸਾਨ ਜਿੱਤ ਦੇ ਨਾਲ ਯੂਰੋਪਾ ਲੀਗ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾ ਕੇ ਚੈਂਪੀਅਨਜ਼ ਲੀਗ ਲਈ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਨੂੰ ਵੀ ਜਿਊਂਦੇ ਰੱਖਿਆ। ਇੰਗਲੈਂਡ ਦੀਆਂ ਇਨ੍ਹਾਂ ਦੋਵਾਂ ਟੀਮਾਂ ਦੀ ਇੰਗਲਿਸ਼ ਪ੍ਰੀਮੀਅਰ ਵਿਚ ਸਥਿਤੀ ਚੰਗੀ ਨਹੀਂ ਹੈ ਪਰ ਯੂਰਪ ਦੀ ਦੂਜੇ ਪੱਧਰ ਦੀ ਪ੍ਰਤੀਯੋਗਿਤਾ ਯੂਰੋਪਾ ਲੀਗ ਨੂੰ ਜਿੱਤਣ ’ਤੇ ਉਸ ਨੂੰ ਚੈਂਪੀਅਨਜ਼ ਲੀਗ ਵਿਚ ਜਗ੍ਹਾ ਮਿਲ ਜਾਵੇਗੀ।
ਯੂਨਾਈਟਿਡ ਨੇ ਓਲਡ ਟ੍ਰੈਫਰਡ ਵਿਚ ਸੈਮੀਫਾਈਨਲ ਦੇ ਦੂਜੇ ਪੜਾਅ ਵਿਚ ਐਥੈਟਿਕਸ ਬਿਲਬਾਓ ਨੂੰ 4-1 ਨਾਲ ਹਰਾਇਆ ਤੇ ਇਸ ਤਰ੍ਹਾਂ ਨਾਲ ਸਪੇਨ ਦੇ ਕਲੱਬ ਵਿਰੁੱਧ ਕੁੱਲ ਮਿਲਾ ਕੇ 7-1 ਨਾਲ ਜਿੱਤ ਹਾਸਲ ਕੀਤੀ। ਟੋਟੇਨਹੈਮ ਨੇ ਨਾਰਵੇ ਦੇ ਕਲੱਬ ਬੋਡੋ ਗਿਲਮਟ ਨੂੰ ਸੈਮੀਫਾਈਨਲ ਦੇ ਦੂਜੇ ਪੜਾਅ ਵਿਚ ਉਸਦੇ ਘਰੇਲੂ ਮੈਦਾਨ ’ਤੇ 2-0 ਨਾਲ ਹਰਾ ਕੇ ਕੁੱਲ 5-1 ਨਾਲ ਜਿੱਤ ਹਾਸਲ ਕੀਤੀ।
ਰੋਹਿਤ ਤੋਂ ਬਾਅਦ ਵਿਰਾਟ ਕੋਹਲੀ ਨੇ ਟੈਸਟ ਤੋਂ ਸੰਨਿਆਸ ਲੈਣ ਦਾ ਬਣਾਇਆ ਮਨ, ਜਾਣੋ BCCI ਤੋਂ ਕੀ ਮਿਲੀ ਸਲਾਹ
NEXT STORY