ਨਵੀਂ ਦਿੱਲੀ— ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਟੇਬਲ ਟੈਨਿਸ ਖਿਡਾਰੀ ਮਨੀਕਾ ਬੱਤਰਾ ਇਨ੍ਹਾਂ ਖੇਡਾਂ ਦੌਰਾਨ ਆਪਣੇ ਫੈਸ਼ਨ ਸੈਂਸ ਦੇ ਲਈ ਵੀ ਚਰਚਾ 'ਚ ਰਹੀ। ਸਭ ਤੋਂ ਜ਼ਿਆਦਾ ਧਿਆਨ ਖਿੱਚਿਆ ਉਨ੍ਹਾਂ ਦੀ ਤਿਰੰਗੇ ਵਾਲੀ ਨੇਲ-ਪਾਲਿਸ਼ ਨੇ। ਮਨੀਕਾ ਨੇ ਇਕ ਸਨਮਾਨ ਸਮਾਰੋਹ ਦੌਰਾਨ ਤਿਰੰਗੇ ਵਾਲੀ ਨੇਲ-ਪਾਲਿਸ਼ ਲਗਾਉਣ ਦਾ ਰਾਜ ਲੋਕਾਂ ਨਾਲ ਸ਼ੇਅਰ ਕੀਤਾ ਹੈ। ਮਨੀਕਾ ਨੇ ਦੱਸਿਆ ਕਿ ਇਸ ਨਾਲ ਉਨ੍ਹਾਂ ਨੂੰ ਚੰਗਾ ਪ੍ਰਦਰਸ਼ਨ ਕਰਦੀ ਦੀ ਪ੍ਰੇਰਣਾ ਮਿਲੀ।
ਉਨ੍ਹਾਂ ਨੇ ਕਿਹਾ-ਤਿਰੰਗਾ ਤਾਂ ਹਮੇਸ਼ਾ ਸਾਡੇ ਦਿਲ 'ਚ ਰਹਿੰਦਾ ਹੈ ਪਰ ਮੈਂ ਇਸਨੂੰ ਆਪਣੇ ਨਹੂੰਆਂ 'ਤੇ ਬਣਾਇਆ। ਜਦੋਂ ਮੈਂ ਵੀ ਕਿਸੇ ਖੇਡ ਜਾਂ ਮੈਚ 'ਚ ਪਿਛੜ ਰਹੀ ਸੀ ਉਦੋਂ ਮੈਂ ਸਰਵਿਸ ਕਰਦੇ ਸਮੇਂ ਆਪਣੇ ਨਹੂੰਆਂ ਵੱਲ ਦੇਖਦੀ ਸੀ ਅਤੇ ਉਸ 'ਤੇ ਬਣਿਆ ਤਿਰੰਗਾ ਹਮੇਸ਼ਾ ਪ੍ਰੇਰਣਾ ਦਿੰਦਾ ਸੀ। ਦਿੱਲੀ ਦੀ22 ਸਾਲਾਂ ਖਿਡਾਰੀ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਦੇ ਪ੍ਰਦਰਸ਼ਨ ਦੇ ਬਾਅਦ ਮੈਨੂੰ ਲੜਕੀਆਂ ਵੱਲੋਂ ਕਈ ਸੰਦੇਸ਼ ਮਿਲੇ ਕਿ ਉਹ ਮੇਰੀ ਤਰ੍ਹਾਂ ਬਣਨਾ ਚਾਹੁੰਦੀਆਂ ਹਨ। ਮੈਂ ਵੀ ਇਨ੍ਹਾਂ ਲੜਕੀਆਂ ਦੇ ਲਈ ਇਕ ਰੋਲ ਮਾਡਲ ਬਣਨਾ ਚਾਹੁੰਦੀ ਹਾਂ ਅਤੇ ਮੇਰਾ ਇਹੀ ਸੁਪਨਾ ਹੈ ਕਿ ਟੇਬਲ ਟੈਨਿਸ ਦੇ ਨਾਲ ਮੇਰਾ ਨਾਮ ਹਮੇਸ਼ਾ ਜੋੜ ਕੇ ਦੇਖਿਆ ਜਾਵੇ। ਮਨੀਕਾ ਨੇ ਅਗਸਤ 'ਚ ਹੋਣ ਵਾਲੀਆਂ ਏਸ਼ਿਆਈ ਖੇਡਾਂ 'ਚ ਵੀ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਦਾ ਵਾਅਦਾ ਕਰਦੇ ਹੋਏ ਕਿਹਾ-ਅਸੀਂ ਬੇਸ਼ੱਕ ਏਸ਼ੀਆਈ ਖੇਡਾਂ 'ਚ ਤਮਗੇ ਜਿੱਤਣ ਦੇ ਮਾਮਲੇ 'ਚ ਪਿੱਛੇ ਹਾਂ ਪਰ ਰਾਸ਼ਟਰਮੰਡਲ ਖੇਡਾਂ ਦੇ ਬਾਅਦ ਸਾਡਾ ਮਨੋਬਲ ਬਹੁਤ ਉੱਚਾ ਹੋ ਗਿਆ ਹੈ ਅਤੇ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਮੈਂ ਏਸ਼ੀਆਈ ਖੇਡਾਂ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਾਂ ਅਤੇ ਦੇਸ਼ ਦੇ ਲਈ ਤਮਗੇ ਜਿੱਤਾਂ।
ਸੰਜੂ ਸੈਮਸਨ ਨੇ ਕ੍ਰਿਸ਼ਣੱਪਾ ਗੌਤਮ ਦੀ ਕੀਤੀ ਖੂਬ ਤਾਰੀਫ
NEXT STORY