ਬਿਊਨਸ ਆਇਰਸ- ਦੁਨੀਆ ਦੇ ਸਭ ਤੋਂ ਬਿਹਤਰੀਨ ਫ਼ੁੱਟਬਾਲ ਖਿਡਾਰੀਆਂ 'ਚ ਸ਼ਾਮਲ ਰਹੇ ਡਿਏਗੋ ਮਾਰਾਡੋਨਾ ਦੇ ਦਿਹਾਂਤ ਦੇ ਇਕ ਸਾਲ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਤੇ ਅਧਾਰਤ ਇਕ ਬਾਇਓਪਿਕ (ਜੀਵਨੀ) ਸੀਰੀਜ਼ ਦੇ ਸ਼ੁਰੂਆਤੀ ਹਿੱਸੇ ਦਾ ਅਰਜਨਟੀਨਾ ਟੀਵੀ 'ਤੇ ਪ੍ਰਸਾਰਨ ਤੋਂ ਪਹਿਲਾਂ ਇੱਥੋਂ ਦੇ ਜੂਲੀਅਰਸ ਸਟੇਡੀਅਮ 'ਚ ਪ੍ਰੀਮੀਅਰ ਹੋਇਆ। ਇਹ ਉਹ ਹੀ ਸਟੇਡੀਅਮ ਹੈ, ਜਿੱਥੇ ਐੱਲ. ਡਿਏਜ (ਮਾਰਾਡੋਨਾ) ਨੇ ਆਪਣੇ ਕਰੀਅਰ ਦੀ ਸ਼ੁਰੂਆਤ 1970 ਦੇ ਦਹਾਕੇ ਦੇ ਮੱਧ 'ਚ ਕੀਤੀ ਸੀ।
‘ਮਾਰਾਡੋਨਾ : ਬਲੈਸਡ ਡ੍ਰੀਮ’ ਨਾਂ ਦੀ ਇਸ ਬਾਇਓਪਿਕ ਸੀਰੀਜ਼ ਦਾ ਖ਼ੁਦ ਮਾਰਾਡੋਨਾ ਨੇ 25 ਨਵੰਬਰ 2020 ਨੂੰ ਆਪਣੀ ਮੌਤ ਤੋਂ ਪਹਿਲਾਂ ਸਮਰਥਨ ਕੀਤਾ ਸੀ। ਅਮੇਜ਼ਨ ਪ੍ਰਾਈਮ ਵੀਡੀਓ ਵਲੋਂ ਬਣੀ ਇਸ ਸੀਰੀਜ਼ ਦਾ ਪ੍ਰਸਾਰਨ ਸ਼ੁੱਕਰਵਾਰ ਤੋਂ 240 ਤੋਂ ਵੱਧ ਦੇਸ਼ਾਂ 'ਚ ਸਟ੍ਰੀਮਿੰਗ ਪਲੈਟਫ਼ਾਰਮ 'ਤੇ ਪੂਰੀ ਤਰ੍ਹਾਂ ਨਾਲ ਉਪਲਬਧ ਹੋਵੇਗਾ। ਇਸ ਸ਼ਨੀਵਾਰ ਨੂੰ ਮਾਰਾਡੋਨਾ ਦੀ 61ਵੀਂ ਜੈਅੰਤੀ ਹੈ। ਉਨ੍ਹਾਂ ਨੇ 2019 'ਚ ਇਸ ਬਾਇਓਪਿਕ ਸੀਰੀਜ਼ ਦੇ ਲਈ ਕਰਾਰ 'ਤੇ ਹਸਤਾਖਰ ਕੀਤੇ
ਅਦਿਤੀ ਅਸ਼ੋਕ ਦੁਬਈ ਕਲਾਸਿਕ 'ਚ ਸਾਂਝੇ 17ਵੇਂ ਤੇ ਤਵੇਸਾ ਸਾਂਝੇ 20ਵੇਂ ਸਥਾਨ 'ਤੇ
NEXT STORY