ਸਿਡਨੀ (ਭਾਸ਼ਾ) : ਵਿਕਟੋਰੀਆ ਦੇ ਮਾਰਕਸ ਹੈਰਿਸ ਨੂੰ ਭਾਰਤ ਖ਼ਿਲਾਫ਼ ਅਗਲੇ ਹਫ਼ਤੇ ਐਡੀਲੇਡ ਵਿਚ ਸ਼ੁਰੂ ਹੋ ਰਹੇ ਪਹਿਲੇ ਟੈਸਟ ਲਈ ਆਸਟਰੇਲਿਆਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ, ਜਦੋਂਕਿ ਡੈਵਿਡ ਵਾਰਨਰ ਅਤੇ ਵਿਲ ਪੁਕੋਵਸਕੀ ਸੱਟ ਕਾਰਨ ਬਾਹਰ ਹੋ ਗਏ ਹਨ। ਵਾਰਨਰ ਦੂਜੇ ਵਨਡੇ ਵਿਚ ਗਰੋਇਨ ਵਿਚ ਲੱਗੀ ਸੱਟ ਕਾਰਨ ਪਹਿਲੇ ਟੈਸਟ ਤੋਂ ਬਾਹਰ ਹਨ।
ਇਹ ਵੀ ਪੜ੍ਹੋ: ਜਨਮਦਿਨ ਮੌਕੇ ਛਲਕਿਆ ਯੁਵਰਾਜ ਦਾ ਦਰਦ, ਕਿਹਾ- ਪਿਤਾ ਯੋਗਰਾਜ ਦੇ ਵਿਵਾਦਤ ਬਿਆਨ ਤੋਂ ਬੇਹੱਦ ਦੁਖ਼ੀ ਹਾਂ
ਉਥੇ ਹੀ ਪੁਕੋਵਸਕੀ ਆਸਟਰੇਲੀਆ ਏ ਲਈ ਅਭਿਆਸ ਮੈਚ ਖੇਡਦੇ ਸਮੇਂ ਕਨਕਸ਼ਨ (ਸਿਰ ਵਿਚ ਸੱਟ) ਦੇ ਸ਼ਿਕਾਰ ਹੋ ਗਏ। ਕ੍ਰਿਕਟ ਆਸਟਰੇਲਿਆ ਨੇ ਕਿਹਾ ਕਿ ਦੋਵੇਂ ਬੱਲੇਬਾਜ਼ 26 ਦਸੰਬਰ ਤੋਂ ਹੋਣ ਵਾਲੇ ਬਾਕਸਿੰਗ ਡੇਅ ਟੈਸਟ ਵਿਚ ਪਰਤਣਗੇ। ਆਸਟਰੇਲੀਆ ਦੇ ਰਾਸ਼ਟਰੀ ਚੋਣ ਕਰਤਾ ਟਰੈਵਰ ਹੋਂਸ ਨੇ ਕਿਹਾ, 'ਪਿਛਲੇ ਕੁੱਝ ਹਫ਼ਤੇ ਵਿਚ ਖਿਡਾਰੀਆਂ ਦੀਆਂ ਸੱਟਾਂ ਨੂੰ ਵੇਖਦੇ ਹੋਏ ਅਸੀਂ ਖ਼ੁਸ਼ਕਿਸਤਮ ਹਾਂ ਕਿ ਮਾਰਕਸ ਵਰਗਾ ਖਿਡਾਰੀ ਟੈਸਟ ਟੀਮ ਵਿਚ ਆ ਸਕਿਆ।'
ਇਹ ਵੀ ਪੜ੍ਹੋ: WHO ਨੇ ਨਰਿੰਦਰ ਮੋਦੀ ਦੇ 'ਫਿਟਨੈੱਸ ਦਾ ਡੋਜ਼, ਅੱਧਾ ਘੰਟਾ ਰੋਜ਼' ਅਭਿਆਨ ਦੀ ਕੀਤੀ ਸ਼ਲਾਘਾ
ਉਨ੍ਹਾਂ ਕਿਹਾ, 'ਮਾਰਕਸ ਨੇ ਇਸ ਸੀਜ਼ਨ ਵਿਚ ਵਿਕਟੋਰੀਆ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੇ ਇਲਾਵਾ 3 ਦਿਨਾਂ ਅਭਿਆਸ ਮੈਚ ਵਿਚ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਵੀ ਕਰ ਚੁੱਕੇ ਹਨ।' ਉਨ੍ਹਾਂ ਕਿਹਾ, 'ਡੈਵਿਡ ਅਤੇ ਵਿਲ ਦਾ ਨਾ ਖੇਡ ਪਾਉਣਾ ਦੁਖ਼ਦ ਹੈ ਪਰ ਸਾਨੂੰ ਉਮੀਦ ਹੈ ਕਿ ਉਹ ਬਾਕਸਿੰਗ ਡੇਅ ਟੈਸਟ ਤੋਂ ਪਹਿਲਾਂ ਫਿੱਟ ਹੋ ਜਾਣਗੇ।' ਹੈਰਿਸ ਨੇ ਆਸਟਰੇਲੀਆ ਲਈ 9 ਟੈਸਟ ਖੇਡੇ ਹਨ ਅਤੇ ਪਿਛਲੇ ਸਾਲ ਏਸ਼ੇਜ ਸੀਰੀਜ਼ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ।
ਇਹ ਵੀ ਪੜ੍ਹੋ: ਧੀ ਦੇ ਵਿਆਹ ਲਈ ਸਰਕਾਰ ਦੇ ਰਹੀ ਹੈ 10 ਗ੍ਰਾਮ ਸੋਨਾ, ਇੰਝ ਲੈ ਸਕਦੇ ਹੋ ਇਸ ਸਕੀਮ ਦਾ ਲਾਭ
ਪ੍ਰਿਅਮ ਗਰਗ ਬਣੇ ਮੁਸ਼ਤਾਕ ਅਲੀ ਟਰਾਫ਼ੀ ਲਈ ਉੱਤਰ ਪ੍ਰਦੇਸ਼ ਦੇ ਕਪਤਾਨ
NEXT STORY