ਸੇਂਟ ਪੀਟਰਸਬਰਗ- ਮਾਰਿਨ ਸਿਲਿਚ ਨੇ ਅਮਰੀਕਾ ਦੇ ਟੇਲਰ ਫ੍ਰਿਟਜ਼ ਨੂੰ ਤਿੰਨ ਸੈੱਟ ਤਕ ਚਲੇ ਮੁਕਾਬਲੇ 'ਚ ਹਰਾ ਕੇ ਸੇਂਟ ਪੀਟਰਸਬਰਗ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਸਿਲਿਚ ਨੇ ਫ਼ਾਈਨਲ ਦਾ ਇਹ ਮੈਚ 7-6 (3), 4-6, 6-4 ਨਾਲ ਜਿੱਤਿਆ। ਇਹ ਉਨ੍ਹਾਂ ਦਾ ਸੇਂਟ ਪੀਟਰਸਬਰਗ 'ਚ ਦੂਜਾ ਖ਼ਿਤਾਬ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2011 'ਚ ਖ਼ਿਤਾਬ ਜਿੱਤਿਆ ਸੀ। ਇਹ ਰੂਸ 'ਚ ਉਨ੍ਹਾਂ ਦਾ ਚੌਥਾ ਖ਼ਿਤਾਬ ਹੈ। ਉਨ੍ਹਾਂ ਨੇ 2014 ਤੇ 2015 'ਚ ਮਾਸਕੋ ਖ਼ਿਤਾਬ ਜਿੱਤੇ ਸਨ।
ਪਿਛਲੇ ਹਫ਼ਤੇ ਉਹ ਮਾਸਕੋ ਓਪਨ ਦੇ ਫ਼ਾਈਨਲ 'ਚ ਹਾਰ ਗਏ ਸਨ। ਕ੍ਰੋਏਸ਼ੀਆਈ ਸਿਲਿਚ ਟੂਰ ਪੱਧਰ 'ਤੇ 20 ਖ਼ਿਤਾਬ ਜਿੱਤਣ ਵਾਲੇ ਸਰਗ਼ਰਮ ਖਿਡਾਰੀਆਂ 'ਚ ਸ਼ਾਮਲ ਹੋ ਗਏ ਹਨ। ਰੋਜਰ ਫੈਡਰਰ (103), ਰਾਫੇਲ ਨਡਾਲ (88), ਨੋਵਾਕ ਜੋਕੋਵਿਚ (85), ਐਂਡੀ ਮਰੇ (46) ਤੇ ਜੁਆਨ ਮਾਰਟਿਨ ਡੇਲ ਪੇਤ੍ਰੋ (22) ਇਸ ਸੂਚੀ 'ਚ ਸ਼ਾਮਲ ਹੋਰ ਖਿਡਾਰੀ ਹਨ।
T-20 WC : ਭਾਰਤੀ ਰਾਜਨੇਤਾ ਸ਼ਸ਼ੀ ਥਰੂਰ ਨੇ ਵਿਰਾਟ ਕੋਹਲੀ ਤੋਂ ਮੰਗਿਆ ਜਵਾਬ, ਕਿਹਾ- ਹਾਰ ਦੀ ਵਜ੍ਹਾ ਦੱਸਣ
NEXT STORY