ਮੈਡ੍ਰਿਡ- ਯੂਕ੍ਰੇਨ ਦੀ ਮਾਰਟਾ ਕੋਸਤਿਯੁਕ ਨੇ ਰੂਸ ਦੀ ਮੀਰਾ ਐਂਡਰੀਵਾ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ’ਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਿਆ। ਕੋਸਤਿਯੁਕ ਨੇ ਫਾਈਨਲ ’ਚ ਪਹਿਲੇ ਸੈੱਟ ’ਚ ਸੰਘਰਸ਼ ਕਰਨ ਤੋਂ ਬਾਅਦ ਐਂਡਰੀਵਾ ਨੂੰ 7-5, 6-3 ਨਾਲ ਹਰਾਇਆ।
ਰੂਸ ਨੇ 2022 ’ਚ ਯੂਕ੍ਰੇਨ ’ਤੇ ਹਮਲਾ ਕੀਤਾ ਸੀ ਤੇ ਤਦ ਤੋਂ ਉਨ੍ਹਾਂ ਵਿਚਾਲੇ ਜੰਗ ਚੱਲ ਰਹੀ ਹੈ। ਇਹ ਹੀ ਕਾਰਨ ਸੀ ਕਿ ਦੋਵਾਂ ਖਿਡਾਰੀਆਂ ਨੇ ਮੈਚ ਤੋਂ ਬਾਅਦ ਨੈੱਟ ’ਤੇ ਹੱਥ ਨਹੀਂ ਮਿਲਾਇਆ ਤੇ ਨਾ ਹੀ ਐਵਾਰਡ ਸਮਾਰੋਹ ’ਚ ਇਕੱਠੇ ਫੋਟੋ ਖਿਚਵਾਈ।
ਵਿਸ਼ਵ ’ਚ 23ਵੀਂ ਰੈਂਕਿੰਗ ਦੀ ਖਿਡਾਰਨ ਕੋਸਤਿਯੁਕ ਮੈਚ ਜਿੱਤਣ ਤੋਂ ਬਾਅਦ ਕਲੇਅ ਕੋਰਟ ’ਤੇ ਡਿੱਗ ਪਈ ਤੇ ਆਪਣੇ ਚਿਹਰੇ ’ਤੇ ਹੱਥ ਰੱਖ ਲਿਆ। ਬਾਅਦ ’ਚ ਉਸ ਨੇ ਦਰਸ਼ਕਾਂ ਦੀਆਂ ਤਾਲੀਆਂ ਵਿਚਾਲੇ ਕਲਾਬਾਜ਼ੀ ਭਰੀ ਬੈਕਫਲਿੱਪ ਕੀਤੀ। ਉੱਥੇ ਹੀ ਐਂਡਰੀਵਾ ਕੋਰਟ ਦੇ ਕਿਨਾਰੇ ਆਪਣੀ ਸੀਟ ’ਤੇ ਬੈਠ ਗਈ ਤੇ ਤੌਲੀਏ ਨਾਲ ਆਪਣਾ ਚਿਹਰੇ ਛੁਪਾ ਕੇ ਰੋਣ ਲੱਗੀ। ਇਹ ਕੋਸਤਿਯੁਕ ਦਾ ਤੀਜਾ ਡਬਲਯੂ. ਟੀ. ਏ. ਖਿਤਾਬ ਹੈ।
ਓਸਾਸੁਨਾ ਨੂੰ ਹਰਾ ਕੇ ਬਾਰਸੀਲੋਨਾ ਲਾ ਲਿਗਾ ਖਿਤਾਬ ਦੇ ਨੇੜੇ
NEXT STORY