ਸਪੋਰਟਸ ਡੈਸਕ- ਭਾਰਤ ਦੇ ਸਟਾਰ ਸ਼ਟਲਰ ਕਿਦਾਂਬੀ ਸ਼੍ਰੀਕਾਂਤ ਨੇ ਯੂ.ਐੱਸ. ਓਪਨ 2026 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਸੈਮੀਫਾਈਨਲ ’ਚ ਜਾਪਾਨ ਦੇ ਯੁਦਾਈ ਓਕੀਮੋਤੋ ਨੂੰ ਹਰਾ ਕੇ ਇਸ ਸੈਸ਼ਨ ਦੇ ਆਪਣੇ ਪਹਿਲੇ ਖਿਤਾਬੀ ਮੁਕਾਬਲੇ ’ਚ ਜਗ੍ਹਾ ਬਣਾ ਲਈ ਹੈ।
ਦੁਨੀਆ ਦੇ ਸਾਬਕਾ ਨੰਬਰ-1 ਭਾਰਤੀ ਖਿਡਾਰੀ ਸ਼੍ਰੀਕਾਂਤ ਨੇ ਸੈਮੀਫਾਈਨਲ ’ਚ ਚੌਥਾ ਦਰਜਾ ਪ੍ਰਾਪਤ ਓਕੀਮੋਤੋ ਨੂੰ 22-20, 15-21, 21-19 ਨਾਲ ਹਰਾ ਕੇ 1 ਘੰਟਾ 12 ਮਿੰਟ ’ਚ ਬੀ. ਡਬਲਯੂ. ਐੱਫ. ਸੁਪਰ 300 ਪ੍ਰਤੀਯੋਗਿਤਾ ਦੇ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕੀਤੀ। 33 ਸਾਲਾ ਸ਼੍ਰੀਕਾਂਤ ਨੇ ਆਖਰੀ ਵਾਰ 2017 ’ਚ ਸੁਪਰ ਸੀਰੀਜ਼ ਦੇ ਦੌਰ ’ਚ ਫ੍ਰੈਂਚ ਓਪਨ ’ਚ ਬੀ. ਡਬਲਯੂ. ਐੱਫ. ਖਿਤਾਬ ਜਿੱਤਿਆ ਸੀ। ਉਹ ਪਿਛਲੇ ਸਾਲ ਮਲੇਸ਼ੀਆ ਮਾਸਟਰਜ਼ ਅਤੇ ਸਈਦ ਮੋਦੀ ਇੰਟਰਨੈਸ਼ਨਲ ਦੇ ਫਾਈਨਲ ’ਚ ਵੀ ਪਹੁੰਚਿਆ ਸੀ ਪਰ ਖਿਤਾਬ ਨਹੀਂ ਜਿੱਤ ਸਕਿਆ।
ਫਾਈਨਲ ’ਚ ਸ਼੍ਰੀਕਾਂਤ ਦਾ ਸਾਹਮਣਾ ਚੀਨੀ ਤਾਈਪੇ ਦੇ 8ਵਾਂ ਦਰਜਾ ਪ੍ਰਾਪਤ ਖਿਡਾਰੀ ਸੂ ਲੀ-ਯਾਂਗ ਨਾਲ ਹੋਵੇਗਾ ਜਿਸ ਨੇ ਦੂਜੇ ਸੈਮੀਫਾਈਨਲ ’ਚ ਭਾਰਤ ਦੇ 18 ਸਾਲਾ ਰੌਣਕ ਚੌਹਾਨ ਨੂੰ 21-17, 21-19 ਨਾਲ ਹਰਾ ਕੇ ਇਸ ਨੌਜਵਾਨ ਖਿਡਾਰੀ ਦੇ ਸ਼ਾਨਦਾਰ ਸਫਰ ਨੂੰ ਖਤਮ ਕਰ ਦਿੱਤਾ।
ਮਹਿਲਾ ਸਿੰਗਲਜ਼ ’ਚ ਦੁਨੀਆ ਦੀ ਨੰਬਰ-35 ਖਿਡਾਰਨ ਦੇਵਿਕਾ ਸਿਹਾਗ ਦਾ ਸਫਰ ਸੈਮੀਫਾਈਨਲ ’ਚ ਖਤਮ ਹੋ ਗਿਆ, ਜਦੋਂ ਉਹ ਡੈੱਨਮਾਰਕ ਦੀ ਦੂਜਾ ਦਰਜਾ ਪ੍ਰਾਪਤ ਲਾਈਨ ਕ੍ਰਿਸਟੋਫਰਸਨ ਤੋਂ 15-21, 21-11, 21-15 ਨਾਲ ਹਾਰ ਗਈ।
ਆਸਟ੍ਰੇਲੀਆ ਤੋਂ ਹਾਰਨ ਮਗਰੋਂ ਮਹਿਲਾ T20 ਵਰਲਡ ਕੱਪ 'ਚੋਂ ਭਾਰਤੀ ਟੀਮ ਬਾਹਰ, ਖ਼ਿਤਾਬ ਜਿੱਤਣ ਦਾ ਟੁੱਟਿਆ ਸੁਪਨਾ
NEXT STORY