ਸਪੋਰਟਸ ਡੈਸਕ— ਸਤਵਾਂ ਦਰਜਾ ਪ੍ਰਾਪਤ ਇਟਲੀ ਦੇ ਮਾਤੀਓ ਬੇਰੇਟਿਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੋਲੈਂਡ ਦੇ ਹਿਊਬਟਰ ਹੁਕਰਜ ਨੂੰ ਸ਼ੁੱਕਰਵਾਰ ਨੂੰ ਪਹਿਲੇ ਸੈਮੀਫ਼ਾਈਨਲ ’ਚ ਚਾਰ ਸੈੱਟਾਂ ’ਚ 6-3, 6-0, 6-7, 6-4 ਨਾਲ ਹਰਾ ਕੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਖ਼ਿਤਾਬੀ ਮੁਕਾਬਲੇ ’ਚ ਪਹਿਲੀ ਵਾਰ ਪ੍ਰਵੇਸ਼ ਕੀਤਾ। ਬੇਰੇਟਿਨੀ ਦਾ ਕਿਸੇ ਵੀ ਗ੍ਰੈਂਡ ਮਾਸਟਰ ਦੇ ਫ਼ਾਈਨਲ ’ਚ ਇਹ ਪਹਿਲਾ ਪ੍ਰਵੇਸ਼ ਹੈ। ਉਹ ਇਸ ਤੋਂ ਪਹਿਲਾਂ 2019 ’ਚ ਯੂ. ਐੱਸ. ਓਪਨ ਦੇ ਸੈਮੀਫ਼ਾਈਨਲ ਤੇ ਇਸ ਸਾਲ ਫ੍ਰੈਂਚ ਓਪਨ ਦੇ ਕੁਆਰਟਰ ਫ਼ਾਈਨਲ ਤਕ ਪਹੁੰਚੇ ਸਨ। ਬੇਰੇਟਿਨੀ ਨੇ ਹੁਕਰਜ ਨੂੰ ਜਿੱਤ ਹਾਸਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਬੇਰੇਟਿਨੀ ਨੇ ਇਹ ਸੈਮੀਫ਼ਾਈਨਲ ਮੁਕਾਬਲਾ ਦੋ ਘੰਟੇ 37 ਮਿੰਟ ’ਚ ਜਿੱਤਿਆ।
ਅੰਡਰ 23 ਏਸ਼ੀਆਈ ਕੱਪ ਫ਼ੁੱਟਬਾਲ ਕੁਆਲੀਫ਼ਾਇਰ : ਭਾਰਤ ਦੇ ਗਰੁੱਪ ’ਚ UAE., ਓਮਾਨ ਤੇ ਕਿਰਗਿਜ ਗਣਰਾਜ
NEXT STORY