ਮੈਲਬੌਰਨ- ਆਸਟਰੇਲੀਆ ਤੇ ਰਾਇਲ ਚੈਂਲੰਜਰਸ ਬੈਂਗਲੁਰੂ (ਆਰ. ਸੀ. ਬੀ.) ਦੇ ਸਟਾਰ ਆਲ-ਰਾਊਂਡਰ ਗਲੈਨ ਮੈਕਸਵੈੱਲ ਆਪਣੇ ਵਿਆਹ ਕਾਰਨ ਅਗਲੀ ਆਈ. ਪੀ. ਐੱਲ. 2022 ਸੀਜ਼ਨ ਦੇ ਕੁਝ ਸ਼ੁਰੂਆਤੀ ਮੈਚਾਂ ਤੋਂ ਖੁੰਝ ਸਕਦੇ ਹਨ। ਇਸ ਸੀਜ਼ਨ ’ਚ ਰਾਇਲ ਚੈਂਲੰਜਰਸ ਬੈਂਗਲੁਰੂ ਦੀ ਕਪਤਾਨੀ ਕਰਨ ਲਈ ਤਿਆਰ ਮੈਕਸਵੈੱਲ ਨੇ ਪੁਸ਼ਟੀ ਕੀਤੀ ਹੈ ਕਿ ਉਹ ਪਾਕਿਸਤਾਨ ਦੌਰੇ ’ਤੇ ਨਹੀਂ ਜਾਣਗੇ ਤੇ ਆਪਣੇ ਵਿਆਹ ਕਾਰਨ ਆਈ. ਪੀ. ਐੱਲ. ਦੇ ਸ਼ੁਰੂਆਤੀ ਮੈਚਾਂ ਤੋਂ ਵੀ ਖੁੰਝ ਜਾਣਗੇ। ਉਹ ਫਿਲਹਾਲ ਆਪਣਾ ਵਿਆਹ ਕਾਰਨ ਮੈਲਬੌਰਨ ’ਚ ਹੀ ਰਹਿਣਗੇ।
ਉਨ੍ਹਾਂ ਨੇ ਸਥਾਨਕ ਪ੍ਰਸਾਰਣਕਰਤਾ ਫਾਕਸ ਕ੍ਰਿਕਟ ਨੂੰ ਕੈਨਬਰਾ ’ਚ ਸ਼੍ਰੀਲੰਕਾ ਖਿਲਾਫ ਤੀਸਰੇ ਟੀ-20 ਮੈਚ ਤੋਂ ਬਾਅਦ ਗੱਲਬਾਤ ਦੌਰਾਨ ਕਿਹਾ ਸੀ ਕ੍ਰਿਕਟ ਆਸਟਰੇਲੀਆ ਨਾਲ ਸਲਾਹ ਕਰਨ ਦੇ ਬਾਵਜੂਦ ਲਗਾਤਾਰ ਸ਼ਡਿਊਲ ’ਚ ਬਦਲਾਅ ਕਾਰਨ ਕਲੈਸ਼ ਹੋ ਰਹੀ ਤਾਰੀਕਾਂ ’ਚ ਤਾਲਮੇਲ ਬਿਠਾਉਣਾ ਮੁਸ਼ਕਲ ਹੈ। ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਜੈ ਸ਼ਾਹ ਨੇ ਪੁਸ਼ਟੀ ਕੀਤੀ ਸੀ ਕਿ ਆਈ. ਪੀ. ਐੱਲ. ਦਾ 15ਵਾਂ ਸੀਜ਼ਨ ਮਾਰਚ ਦੇ ਆਖਰੀ ਹਫਤੇ ’ਚ ਸ਼ੁਰੂ ਹੋਵੇਗਾ ਤੇ ਮਈ ਦੇ ਅੰਤ ਤੱਕ ਚੱਲੇਗਾ। ਆਰ. ਸੀ. ਬੀ. ਨੇ ਮੈਕਸਵੈੱਲ ਨੂੰ 11 ਕਰੋੜ ਰੁਪਏ ’ਚ ਰਿਟੇਨ ਕੀਤਾ ਹੈ। ਸਮਝਿਆ ਜਾਂਦਾ ਹੈ ਕਿ ਉਹ ਮੈਲਬੌਰਨ ’ਚ 27 ਮਾਰਚ ਨੂੰ ਭਾਰਤੀ ਮੂਲ ਦੀ ਆਸਟਰੇਲੀਆਈ ਨਾਗਰਿਕ ਵਿਨੀ ਰਮਨ ਨਾਲ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੈਨਚੈਸਟਰ ਸਿਟੀ ਨੇ ਚੈਂਪੀਅਨਸ ਲੀਗ ’ਚ ਸਪੋਰਟਿੰਗ ਨੂੰ 5-0 ਨਾਲ ਦਿੱਤੀ ਕਰਾਰੀ ਮਾਤ
NEXT STORY