ਮੁੰਬਈ (ਭਾਸ਼ਾ) : ਮੁੰਬਈ ਕ੍ਰਿਕਟ ਸੰਘ (ਐਮ.ਸੀ.ਏ.) ਦੇ ਮੁਖੀ ਵਿਜੇ ਪਾਟਿਲ ਨੇ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਸਪਿਨਰ ਏਜਾਜ਼ ਪਟੇਲ ਨੂੰ ਸਨਮਾਨਿਤ ਕੀਤਾ, ਜੋ ਟੈਸਟ ਮੈਚ ਦੀ ਇਕ ਪਾਰੀ ਵਿਚ ਸਾਰੀਆਂ 10 ਵਿਕਟਾਂ ਲੈਣ ਵਾਲੇ ਤੀਜੇ ਗੇਂਦਬਾਜ਼ ਬਣੇ। ਮੁੰਬਈ ਵਿਚ ਜਨਮੇ ਏਜਾਜ਼ ਨੇ ਇੱਥੇ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਭਾਰਤ ਦੀ ਪਹਿਲੀ ਪਾਰੀ ਵਿਚ ਸਾਰੀਆਂ 10 ਵਿਕਟਾਂ ਲੈ ਕੇ ਜਿਮ ਲੇਕਰ ਅਤੇ ਅਨਿਲ ਕੁੰਬਲੇ ਦੇ ਦੁਰਲੱਭ ਰਿਕਾਰਡ ਦੀ ਬਰਾਬਰੀ ਕੀਤੀ। ਉਨ੍ਹਾਂ ਦੇ ਇਸ ਪ੍ਰਦਰਸ਼ਨ ਦੇ ਬਾਅਦ ਵੀ ਨਿਊਜ਼ੀਲੈਂਡ ਨੂੰ 372 ਦੋੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਐਮ.ਸੀ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਐਮ.ਸੀ.ਏ. ਪ੍ਰ੍ਰਧਾਨ ਵਿਜੇ ਪਾਟਿਲ ਨੇ ਏਜਾਜ਼ ਪਟੇਲ ਨੂੰ ‘ਸਕੋਰ ਸ਼ੀਟ’ ਅਤੇ ਇਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।’ ਉਨ੍ਹਾਂ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਇਸ ਸਪਿਨਰ ਨੇ ਐਮ.ਸੀ.ਏ. ਮਿਊਜ਼ੀਅਮ ਲਈ ਆਪਣਾ ਕੁੱਝ ਸਾਮਾਨ ਦਿੱਤਾ। ਉਨ੍ਹਾਂ ਕਿਹਾ, ‘ਏਜਾਜ਼ ਪਟੇਲ ਨੇ ਮਿਊਜ਼ੀਅਮ ਲਈ ਆਪਣੀ ਗੇਂਦ ਅਤੇ ਟੀ-ਸ਼ਟਰ ਸੌਂਪੀ ਹੈ।’ ਏਜਾਜ਼ ਦਾ ਬਚਪਨ ਮੁੰਬਈ ਵਿਚ ਬਿਤਿਆ ਹੈ ਅਤੇ ਉਨ੍ਹਾਂ ਦੇ ਚਚੇਰੇ ਭਰਾ ਹੁਣ ਵੀ ਸ਼ਹਿਰ ਦੇ ਉਪ ਨਗਰ ਖੇਤਰ ਜੋਗੇਸ਼ਵਰੀ ਵਿਚ ਰਹਿੰਦੇ ਹਨ।
ਅੱਜ ਹੈ ਭਾਰਤ ਦੇ 5 ਧਾਕੜ ਕ੍ਰਿਕਟਰਾਂ ਦਾ ਬਰਥਡੇ, ਜਾਣੋ ਇਨ੍ਹਾਂ ਸਟਾਰ ਕ੍ਰਿਕਟਰਾਂ ਬਾਰੇ ਕੁਝ ਖ਼ਾਸ ਗੱਲਾਂ
NEXT STORY