ਮੁੰਬਈ- ਕੋਲਕਾਤਾ ਨਾਈਟ ਰਾਈਡਰਜ਼ ਦੇ ਕੋਚ ਬ੍ਰੈਂਡਨ ਮੈਕੁਲਮ ਨੇ ਸ਼ੁੱਕਰਵਾਰ ਨੂੰ ਕਿਹਾ ਉਨ੍ਹਾਂ ਦੇ ਨਵੇਂ ਕਪਤਾਨ ਸ਼੍ਰੇਅਸ ਅਈਅਰ 'ਚ ਟੀਮ ਦਾ 'ਦਹਾਕੇ ਦਾ ਖਿਡਾਰੀ' ਬਣਨ ਦੇ ਸਾਰੇ ਗੁਣ ਮੌਜੂਦ ਹਨ। ਦਿੱਲੀ ਨੂੰ 2020 'ਚ ਆਈ. ਪੀ. ਐੱਲ. ਫਾਈਨਲ ਤਕ ਲੈ ਜਾਣ ਵਾਲੇ ਅਈਅਰ ਨੂੰ ਕੇ. ਕੇ. ਆਰ. ਨੇ 12 ਕਰੋੜ 25 ਲੱਖ ਰੁਪਏ 'ਚ ਖ਼ਰੀਦਿਆ ਸੀ। ਉਨ੍ਹਾਂ ਨੂੰ ਦੋ ਵਾਰ ਦੀ ਚੈਂਪੀਅਨ ਟੀਮ ਦਾ ਕਪਤਾਨ ਬਣਾਇਆ ਗਿਆ ਹੈ।
ਮੈਕੁਲਮ ਨੇ ਕਿਹਾ, 'ਉਹ ਕੇ. ਕੇ. ਆਰ. ਦੇ ਦਹਾਕੇ ਦੇ ਸਰਵਸ੍ਰੇਸ਼ਠ ਖਿਡਾਰੀ ਬਣ ਸਕਦੇ ਹਨ। ਸਾਨੂੰ ਸ਼ੁਰੂਆਤ ਕਰਨੀ ਹੈ ਤੇ ਇਹ ਹੋਣ ਵਾਲੀ ਹੈ।' ਉਨ੍ਹਾਂ ਕਿਹਾ, 'ਦੁਨੀਆ ਭਰ 'ਚ ਉਸ ਦਾ ਕਾਫੀ ਸਨਮਾਨ ਹੈ ਤੇ ਅਜੇ ਉਸ ਦਾ ਸਰਵਸ੍ਰੇਸ਼ਠ ਪ੍ਰਦਰਸਨ ਆਉਣਾ ਬਾਕੀ ਹੈ। ਉਸ ਦੇ ਅੰਦਰ ਖੇਡ ਦਾ ਸੁਪਰਸਟਾਰ ਬਣਨ ਦੇ ਗੁਣ ਹਨ ਤੇ ਮੈਨੂੰ ਉਸ ਨਾਲ ਕੰਮ ਕਰਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਨਿਊਜ਼ੀਲੈਂਡ ਦੇ ਇਸ ਸਾਬਕਾ ਧਾਕੜ ਬੱਲੇਬਾਜ਼ ਨੇ ਕਿਹਾ ਕਿ ਇਹ ਕਾਫੀ ਰੋਮਾਂਚਿਤ ਹੈ ਕਿ ਅਈਅਰ ਵੀ ਹਮਲਾਵਰ ਮਾਨਸਿਕਤਾ ਵਾਲੇ ਹਨ। ਉਨ੍ਹਾਂ ਕਿਹਾ, 'ਸਾਡੇ ਦੋਵਾਂ ਦੀ ਖੇਡ ਨੂੰ ਲੈ ਕੇ ਮਾਨਸਿਕਤਾ ਇਕੋ ਜਿਹੀ ਹੈ। ਅਸੀਂ ਸਾਰੇ ਮਿਲ ਕੇ ਇਹ ਸਫ਼ਰ ਤੈਅ ਕਰਾਂਗੇ ਤੇ ਸਿਰਫ਼ ਨਤੀਜੇ ਹੀ ਨਹੀਂ ਸਗੋਂ ਨਿਵੇਸ਼ 'ਤੇ ਫ਼ੋਕਸ ਹੋਵੇਗਾ।'
IPL ਖਿਡਾਰੀਆਂ ਨੂੰ ਗ੍ਰੀਨ ਕੋਰੀਡੋਰ ਮੁਹੱਈਆ ਕਰਾਏਗੀ ਮੁੰਬਈ ਪੁਲਸ
NEXT STORY