ਮੈਲਬੋਰਨ- ਯੂ. ਐੱਸ. ਓਪਨ ਚੈਂਪੀਅਨ ਤੇ ਦੂਜੀ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਨੇ ਪਹਿਲੇ 2 ਸੈੱਟ ਹਾਰਨ ਤੋਂ ਬਾਅਦ ਵਧੀਆ ਵਾਪਸੀ ਕਰਕੇ ਬੁੱਧਵਾਰ ਨੂੰ ਇੱਥੇ ਆਸਟਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ, ਜਦਕਿ ਸਟੇਫਨੋਸ ਸਿਟਸਿਪਾਸ ਨੂੰ ਅੱਗੇ ਵਧਣ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਈ। ਮੇਦਵੇਦੇਵ ਇਕ ਸਮੇਂ 2 ਸੈੱਟ ਨਾਲ ਪਿੱਛੇ ਚੱਲ ਰਹੇ ਸਨ ਤਾਂ ਚੌਥੇ ਸੈੱਟ ਵਿਚ ਉਨ੍ਹਾਂ ਨੇ ਮੈਚ ਪੁਆਇੰਟ ਵੀ ਬਚਾਇਆ।
ਇਹ ਖ਼ਬਰ ਪੜ੍ਹੋ- BPL : ਆਂਦ੍ਰੇ ਫਲੇਚਰ ਦੀ ਧੌਣ 'ਤੇ ਲੱਗਿਆ ਬਾਊਂਸਰ
ਉਨ੍ਹਾਂ ਨੇ ਆਖਿਰ ਵਿਚ ਚਾਰ ਘੰਟੇ 42 ਮਿੰਟ ਤੱਕ ਚਲੇ ਮੈਰਾਥਨ ਮੁਕਾਬਲੇ ਵਿਚ 9ਵੀਂ ਦਰਜਾ ਪ੍ਰਾਪਤ ਫੇਲਿਕਸ ਆਗਰ ਐਲਿਆਸਿਸਮੇ ਨੂੰ 6-7 (4), 3-6, 7-6 (2), 7-5, 6-4 ਨਾਲ ਹਰਾਇਆ। ਆਗਰ ਪਹਿਲੇ 2 ਸੈੱਟ ਵਿਚ ਹਾਵੀ ਰਹਿਣ ਤੋਂ ਬਾਅਦ ਤਿੰਨ ਸੈੱਟ ਦੇ ਟਾਈ ਬ੍ਰੇਕਰ ਵਿਚ ਕੇਵਲ 2 ਅੰਕ ਬਣਾ ਸਕੇ ਤੇ ਫਿਰ ਉਨ੍ਹਾਂ ਨੇ ਚੌਥੇ ਸੈੱਟ ਦੇ 10ਵੇਂ ਗੇਮ ਵਿਚ ਮੇਦਵੇਦੇਵ ਦੀ ਸਰਵਿਸ 'ਤੇ ਮੈਚ ਪੁਆਇੰਟ ਗੁਆਇਆ। ਰੂਸੀ ਖਿਡਾਰੀ ਨੇ ਇਸ ਤੋਂ ਬਾਅਦ ਆਗਰ ਦੀ ਸਰਵਿਸ ਤੋੜ ਕੇ ਮੈਚ ਬਰਾਬਰੀ 'ਤੇ ਲਿਆ ਦਿੱਤਾ। ਮੇਦਵੇਦੇਵ ਨੇ ਨਿਰਣਾਇਕ ਸੈੱਟ ਦੇ ਤੀਜੇ ਗੇਮ ਵਿਚ ਬ੍ਰੇਕ ਪੁਆਇੰਟ ਲਿਆ ਤੇ ਫਿਰ ਇਹ ਸੈੱਟ ਤੇ ਮੈਚ ਆਪਣੇ ਨਾਂ ਕੀਤਾ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ AUS ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਸੈਮੀਫਾਈਨਲ ਵਿਚ ਉਸਦਾ ਮੁਕਾਬਲਾ ਯੂਨਾਨ ਦੇ ਸਿਟਸਿਪਾਸ ਨਾਲ ਹੋਵੇਗਾ, ਜਿਨ੍ਹਾਂ ਨੇ ਗ੍ਰੈਂਡ ਸਲੈਮ ਕੁਆਰਟਰ ਫਾਈਨਲ ਵਿਚ ਆਪਣਾ 'ਪ੍ਰਫੈਕਟ' ਰਿਕਾਰਡ ਕਾਇਮ ਰੱਖਦੇ ਹੋਏ 11ਵੀਂ ਰੈਂਕਿੰਗ ਵਾਲੇ ਯਾਨਿਕ ਸਿਨੇਰ ਨੂੰ 6-3, 6-4, 6-2 2 ਨਾਲ ਹਰਾਇਆ। ਵਿਸ਼ਵ ਰੈਂਕਿੰਗ ਵਿਚ ਚੌਥੇ ਸਥਾਨ 'ਤੇ ਕਾਬਿਜ਼ ਸਿਟਸਿਪਾਸ ਦਾ ਗ੍ਰੈਂਡ ਸਲੈਮ ਕੁਆਰਟਰ ਫਾਈਨਲ ਵਿਚ ਰਿਕਾਰਡ 5-0 ਦਾ ਹੈ ਪਰ ਸੈਮੀਫਾਈਨਲ ਵਿਚ ਉਹ ਸਿਰਫ ਇਕ ਵਾਰ ਜਿੱਤੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਿਪੋਰਟ : ਵਿੰਡੀਜ਼ ਦੇ ਵਿਰੁੱਧ ਸੀਰੀਜ਼ 'ਚ ਨਹੀਂ ਖੇਡ ਸਕਣਗੇ ਬੁਮਰਾਹ, ਇਹ ਹੈ ਵਜ੍ਹਾ
NEXT STORY