ਢਾਕਾ- ਵੈਸਟਇੰਡੀਜ਼ ਦੇ ਵਿਕਟਕੀਪਰ ਬੱਲੇਬਾਜ਼ ਆਂਦ੍ਰੇ ਫਲੇਚਰ ਨੂੰ ਸੋਮਵਾਰ ਨੂੰ ਸ਼ੇਰ-ਏ-ਬੰਗਲਾ ਨੈਸ਼ਨਲ ਸਟੇਡੀਅਮ ਵਿਚ ਖੁਲਨਾ ਟਾਈਗਰਸ ਦੇ ਚਟਗਾਂਵ ਚੈਲੰਜਰਜ਼ ਵਿਰੁੱਧ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀ. ਪੀ. ਐੱਲ.) ਮੈਚ ਦੌਰਾਨ ਰੇਜੌਰਾ ਰਹਿਮਾਨ ਰਜ਼ਾ ਦੀ ਸ਼ਾਟ ਗੇਂਦ ਫਲੇਚਰ ਦੀ ਧੌਣ 'ਤੇ ਲੱਗਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਅਜਿਹੇ ਵਿਚ ਉਸਦੀ ਜਗ੍ਹਾ ਜ਼ਿੰਬਾਬਵੇ ਦੇ ਤਜਰਬੇਕਾਰ ਆਲਰਾਊਂਡਰ ਸਿਕੰਦਰ ਰਜ਼ਾ ਨੂੰ ਹੰਗਾਮੀ ਤੌਰ 'ਤੇ ਬਦਲਵੇਂ ਖਿਡਾਰੀ ਦੇ ਰੂਪ ਵਿਚ ਬੁਲਾਇਆ ਗਿਆ। ਖੁਲਨਾ ਟਾਈਗਰਸ ਵਲੋਂ ਖੇਡਦੇ ਹੋਏ ਫਲੇਚਰ 12 ਦੌੜਾਂ 'ਤੇ ਬੱਲੇਬਾਜ਼ੀ ਕਰ ਰਿਹਾ ਸੀ ਅਤੇ ਇਸ ਵਿਚਾਲੇ ਰਜ਼ਾ ਦੀ 7ਵੇਂ ਓਵਰ ਦੀ ਪਹਿਲੀ ਗੇਂਦ ਅਚਾਨਕ ਇੰਨੀ ਉਛਲੀ ਕਿ ਫਲੇਚਰ ਕੋਸ਼ਿਸ਼ ਕਰਕੇ ਵੀ ਇਸ ਤੋਂ ਬਚ ਨਹੀਂ ਸਕਿਆ ਤੇ ਗੇਂਦ ਹੈਲਮੇਟ ਦੀ ਗ੍ਰਿਲ ਦੇ ਹੇਠਾਂ ਵਾਲੇ ਹਿੱਸੇ ਵਿਚੋਂ ਨਿਕਲ ਕੇ ਉਸਦੀ ਧੌਣ 'ਤੇ ਜਾਂ ਲੱਗੀ।
ਉਹ ਦਰਦ ਨਾਲ ਜ਼ਮੀਨ 'ਤੇ ਡਿੱਗ ਗਿਆ ਅਤੇ ਫਿਰ ਉਸ ਨੂੰ ਸਟ੍ਰੈਚਰ ਰਾਹੀਂ ਮੈਦਾਨ ਵਿਚੋਂ ਬਾਹਰ ਲਿਜਾਇਆ ਗਿਆ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੀ ਇਕ ਡਾਕਟਰੀ ਟੀਮ ਅਨੁਸਾਰ ਫਲੇਚਰ ਕੁਝ ਸਮੇਂ ਮੈਦਾਨ 'ਤੇ ਨਿਗਰਾਨੀ ਵਿਚ ਸੀ ਤੇ ਉਹ ਠੀਕ ਲੱਗ ਰਿਹਾ ਸੀ, ਹਾਲਾਂਕਿ ਬਾਅਦ ਵਿਚ ਉਸ ਨੂੰ ਚੌਕਸੀ ਦੇ ਤੌਰ 'ਤੇ ਹਸਪਤਾਲ ਲਿਜਾਇਆ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਚਿਨ ਨੇ ਗਣਤੰਤਰ ਦਿਵਸ 'ਤੇ ਚੁੱਕਿਆ ਖੇਡਾਂ ਨਾਲ ਜੁੜਿਆ ਇਹ ਮੁੱਦਾ, ਕਿਹਾ- ਮਿਲਣਾ ਚਾਹੀਦੈ ਇਹ ਅਧਿਕਾਰ
NEXT STORY