ਚਟਗਾਂਵ—ਕੁਸ਼ਲ ਮੇਂਡਿਸ (196) ਤੇ ਧਨਜੰਯ ਡਿਸਿਲਵਾ (173) ਵਿਚਾਲੇ ਦੂਜੀ ਵਿਕਟ ਲਈ ਹੋਈ 308 ਦੌੜਾਂ ਦੀ ਤੀਹਰੇ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਸ਼੍ਰੀਲੰਕਾ ਨੇ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਸ਼ੁੱਕਰਵਾਰ ਬੰਗਲਾਦੇਸ਼ ਵਿਰੁੱਧ 138 ਓਵਰਾਂ 'ਚ 3 ਵਿਕਟਾਂ 'ਤੇ 504 ਦੌੜਾਂ ਦਾ ਵੱਡਾ ਸਕੋਰ ਬਣਾ ਲਿਆ।
ਸ਼੍ਰੀਲੰਕਾ ਅਜੇ ਵੀ ਬੰਗਲਾਦੇਸ਼ ਦੇ 513 ਦੌੜਾਂ ਦੇ ਸਕੋਰ ਤੋਂ 9 ਦੌੜਾਂ ਪਿੱਛੇ ਹੈ, ਜਦਕਿ ਉਸਦੀਆਂ 7 ਵਿਕਟਾਂ ਬਾਕੀ ਹਨ। ਸਟੰਪਸ ਦੇ ਸਮੇਂ ਰੋਸ਼ਨ ਡਿਸਿਲਵਾ 173 ਗੇਂਦਾਂ 'ਤੇ 5 ਚੌਕਿਆਂ ਤੇ ਇਕ ਛੱਕੇ ਮਦਦ ਨਾਲ 87 ਤੇ ਕਪਤਾਨ ਦਿਨੇਸ਼ ਚਾਂਦੀਮਲ 90 ਗੇਂਦਾਂ 'ਤੇ ਇਕ ਚੌਕੇ ਦੀ ਬਦੌਲਤ 37 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹੈ।
ਸ਼੍ਰੀਲੰਕਾ ਨੇ ਆਪਣੇ ਕੱਲ ਦੇ ਸਕੋਰ ਇਕ ਵਿਕਟ ਦੇ ਨੁਕਸਾਨ 'ਤੇ 187 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਮੇਂਡਿਸ ਨੇ ਆਪਣੇ ਟੈਸਟ ਕਰੀਅਰ ਦਾ ਚੌਥੇ ਸੈਂਕੜੇ 'ਚ 327 ਗੇਂਦਾਂ 'ਤੇ 22 ਚੌਕੇ ਤੇ 2 ਛੱਕੇ ਲਾਏ, ਜਦਕਿ ਧਨੰਜਯ ਨੇ ਆਪਣੀ 173 ਦੌੜਾਂ ਦੀ ਪਾਰੀ 'ਚ 229 ਗੇਂਦਾਂ 'ਤੇ 21 ਚੌਕੇ ਤੇ ਇਕ ਛੱਕਾ ਲਾ ਕੇ ਕਰੀਅਰ ਦਾ ਸਰਵਉੱਚ ਸਕੋਰ ਬਣਾਇਆ।
ਗੋਲਫ ਖਿਡਾਰਨ ਨੇ ਕਿਹਾ, ਲੋਕ ਮੇਰੀ 'ਛੋਟੀ ਸਕਰਟ' ਦੀ ਕਰਦੇ ਨੇ ਗੱਲ
NEXT STORY