ਚੇਨਈ (ਭਾਸ਼ਾ) - ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਵੀਰਵਾਰ ਸੂਬੇ ਦੇ ਚਾਵਲ ਸ਼੍ਰੇਣੀ ਦੇ ਰਾਸ਼ਨ ਕਾਰਡ ਹੋਲਡਰਾਂ ਲਈ 3-3 ਹਜ਼ਾਰ ਰੁਪਏ ਨਕਦ ਤੇ ਪੋਂਗਲ ਤੋਹਫ਼ਾ ਯੋਜਨਾ ਸ਼ੁਰੂ ਕੀਤੀ। ਇਸ ਯੋਜਨਾ ਅਧੀਨ ਨਕਦ ਰਕਮ ਤੇ ਵਿਸ਼ੇਸ਼ ਪੋਂਗਲ ਤੋਹਫਾ ਪੈਕੇਜ ਨੂੰ ਸੂਬੇ ’ਚ ਵਾਜਿਬ ਕੀਮਤ ਦੀਆਂ ਦੁਕਾਨਾਂ ਰਾਹੀਂ ਇਕੋ ਸਮੇਂ ਵੰਡਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦਾ ਮੰਤਵ ਲੋਕਾਂ ਨੂੰ ਇਸ ਮਹੀਨੇ ਦੇ ਅੱਧ ’ਚ ਮਨਾਏ ਜਾਣ ਵਾਲੇ ਵਾਢੀ ਦੇ ਤਿਉਹਾਰ ਪੋਂਗਲ ਨੂੰ ਉਤਸ਼ਾਹ ਤੇ ਖੁਸ਼ੀ ਨਾਲ ਮਨਾਉਣ ਦੇ ਯੋਗ ਬਣਾਉਣਾ ਹੈ।
ਇਹ ਵੀ ਪੜ੍ਹੋ : ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਵਧੇਗੀ ਹੋਰ ਠੰਡ, ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ
ਉਨ੍ਹਾਂ ਅਲੰਦੂਰ ਦੇ ਇਕ ਭੋਜਨ ਸਪਲਾਈ ਕੇਂਦਰ ’ਚ ਲਾਭਪਾਤਰੀਆਂ ਨੂੰ ਨਿੱਜੀ ਤੌਰ ’ਤੇ 3-3 ਹਜ਼ਾਰ ਰੁਪਏ ਨਕਦ, ਇਕ-ਇਕ ਕਿਲੋ ਕੱਚੇ ਚੌਲ, ਇਕ-ਇਕ ਕਿਲੋ ਖੰਡ, ਇਕ-ਇਕ ਗੰਨਾ, ਇਕ-ਇਕ ਧੋਤੀ ਤੇ ਇਕ-ਇਕ ਸਾੜ੍ਹੀ ਵੰਡੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਵਿਘਨ, ਪਾਰਦਰਸ਼ੀ ਤੇ ਸਮੇਂ ਸਿਰ ਵੰਡ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਲਾਭਪਾਤਰੀ ਨੂੰ ਕੋਈ ਮੁਸ਼ਕਲ ਨਾ ਹੋਵੇ। ਇਹ ਪੋਂਗਲ ਤੋਹਫ਼ਾ ਪੈਕੇਜ ਸੂਬੇ ਦੇ 2 ਕਰੋੜ 22 ਲੱਖ ਚੌਲ-ਸ਼੍ਰੇਣੀ ਦੇ ਰਾਸ਼ਨ ਕਾਰਡ ਹੋਲਡਰਾਂ ਦੇ ਨਾਲ-ਨਾਲ ਸ਼੍ਰੀਲੰਕਾ ਦੇ ਮੁੜ ਵਸੇਬਾ ਕੈਂਪਾਂ ’ਚ ਰਹਿ ਰਹੇ ਪਰਿਵਾਰਾਂ ਨੂੰ ਵੰਡਿਆ ਜਾ ਰਿਹਾ ਹੈ। ਸਰਕਾਰ ਨੇ ਇਸ ਯੋਜਨਾ ਲਈ ਕਾਫ਼ੀ ਵਿੱਤੀ ਪ੍ਰਬੰਧ ਕੀਤੇ ਹਨ।
ਇਹ ਵੀ ਪੜ੍ਹੋ : ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਕੁੱਤੇ ਇਨਸਾਨੀ ਡਰ ਪਛਾਣਦੇ ਹਨ, ਇਸ ਲਈ ਵੱਢਦੇ ਹਨ', ਸੁਪਰੀਮ ਕੋਰਟ ਦਾ ਵੱਡਾ ਬਿਆਨ
NEXT STORY