ਜਲੰਧਰ— ਅਰਜਨਟੀਨਾ ਤੇ ਬਾਰਸੀਲੋਨਾ ਦੇ ਸੁਪਰ ਸਟਾਰ ਲਿਓਨਲ ਮੇਸੀ ਅੱਜਕਲ ਪਰਿਵਾਰ ਦੇ ਨਾਲ ਵੈਸਟਇੰਡੀਜ਼ ਦੇ ਆਈਸਲੈਂਡ ਐਂਟੀਗਾ 'ਚ ਛੁੱਟੀਆਂ ਮਨ੍ਹਾ ਰਹੇ ਹਨ। ਉਹ ਤੇ ਉਸਦਾ ਪਰਿਵਾਰ ਖੂਬ ਮਸਤੀ ਕਰ ਰਿਹਾ ਹੈ। ਇਸ ਦੌਰਾਨ 32 ਸਾਲਾ ਮੇਸੀ ਬੀਚ (ਸਮੁੰਦਰ ਕਿਨਾਰੇ) 'ਤੇ ਬੱਚਿਆਂ ਦੇ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ। ਉਨ੍ਹਾਂ ਨੇ ਕੈਂਟਰਬਰੀ ਕੇਂਟ ਦੇ 11 ਸਾਲ ਦੇ ਬੱਚੇ ਮੈਕੇਂਜੀ ਓ ਨੀਲ ਦੇ ਨਾਲ ਬੀਚ 'ਤੇ ਫੁੱਟਬਾਲ ਵੀ ਖੇਡਿਆ। ਮੈਕੇਂਜੀ ਬੀਚ 'ਤੇ ਆਪਣੇ ਪਸੰਦੀਦਾ ਫੁੱਟਬਾਲਰ ਮੇਸੀ ਨੂੰ ਦੇਖ ਕੇ ਹੈਰਾਨ ਰਹਿ ਗਏ। ਉਸ ਨੇ ਆਪਣੀ ਮਾਂ ਨੂੰ ਕਿਹਾ 'ਓਹ ਮਾਈ ਗੋਡ ਮਾਮ ਬੀਚ 'ਤੇ ਮੇਸੀ।' ਦਰਅਸਲ ਮੈਕੇਂਜੀ ਤੇ ਮੇਸੀ ਦਾ ਪਰਿਵਾਰ ਇਕ ਹੀ ਰਿਜਾਰਟ 'ਚ ਰੁੱਕੇ ਹੋਏ ਹਨ। ਇਸ ਦੌਰਾਨ ਮੇਸੀ ਨੇ ਵੱਡੇ ਬੇਟੇ ਥਿਯਾਗੋ ਤੇ ਮੈਕੇਂਜੀ ਦੀ ਦੋਸਤੀ ਹੋ ਗਈ।
ਮੈਕੇਂਜੀ ਦੀ 41 ਸਾਲਾ ਮਾਂ ਏਨਾ ਨੇ ਕਿਹਾ ਕਿ ਮੇਰਾ ਬੇਟਾ ਦੌੜਦਾ ਹੋਇਆ ਮੇਰੇ ਕੋਲ ਆਇਆ ਤੇ ਬੋਲਿਆ ਮੰਮੀ ਮੇਸੀ। ਮੈਨੂੰ ਨਹੀਂ ਪਤਾ ਸੀ ਮੇਸੀ ਕੌਣ ਹੈ ਕਿਉਂਕਿ ਮੈਂ ਫੁੱਟਬਾਲ ਫੈਨ ਨਹੀਂ ਹਾਂ। ਜਦੋਂ ਮੈਕੇਂਜੀ ਨੇ ਕਿਹਾ ਓਹ ਮਾਈ ਗੋਡ ਮੇਸੀ ਇਨ੍ਹ ਬੀਚ। ਮੇਰਾ ਜਵਾਬ ਸੀ ਮੇਸੀ ਕੌਣ। ਇਸ ਤੋਂ ਬਾਅਦ ਉਹ ਸਾਡੇ ਕੋਲ ਆਏ ਉਨ੍ਹਾਂ ਨੇ ਸਾਡੇ ਨਾਲ ਫੋਟੋ ਖਿਚਵਾਉਣ ਲਈ ਕਿਹਾ। ਮੈਕੇਂਜੀ ਨੇ ਕਿਹਾ ਹਾਂ। ਇਹ ਬਹੁਤ ਪਿਆਰ ਅਨੁਭਵ ਸੀ। ਮੇਸੀ ਨੇ ਇਸ ਤੋਂ ਬਾਅਦ ਮੈਕੇਂਜੀ ਤੇ ਬੀਚ 'ਤੇ ਮੌਜੂਦ ਬੱਚਿਆਂ ਨਾਲ ਫੁੱਟਬਾਲ ਖੇਡਿਆ।
ਨੈਸ਼ਨਲ ਮਹਿਲਾ ਸੀਨੀਅਰ ਸ਼ਤਰੰਜ ਚੈਂਪੀਅਨਸ਼ਿਪ 'ਚ ਭਗਤੀ ਕੁਲਕਰਨੀ ਨੂੰ ਸਿੰਗਲ ਬੜ੍ਹਤ
NEXT STORY