ਬਾਰਸੀਲੋਨਾ- ਲਿਓਨਲ ਮੇਸੀ ਮੌਜੂਦਾ ਸੈਸ਼ਨ ਖਤਮ ਹੋਣ ਤਕ ਬਾਰਸੀਲੋਨਾ ਦੇ ਨਾਲ ਆਪਣੇ ਭਵਿੱਖ ’ਤੇ ਫੈਸਲਾ ਨਹ ਕਰਨਗੇ ਅਤੇ ਇਸ ਫੁੱਟਬਾਲ ਦਿੱਗਜ ਨੇ ਇਕ ਦਿਨ ਅਮਰੀਕਾ ’ਚ ਖੇਡਣ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਹੈ।
ਮੇਸੀ ਨੇ ਬਾਰਸੀਲੋਨਾ ਦੇ ਨਾਲ ਆਪਣੇ ਭਵਿੱਖ ਦੇ ਬਾਰੇ ’ਚ ਸਪੇਨ ਦੇ ਨਿੱਜੀ ਟੀ. ਵੀ. ਚੈਨਲ ਲਾ ਸੇਕਸਟਾ ਤੋਂ ਕਿਹਾ ਕਿ ਮੈਂ ਸੈਸ਼ਨ ਦੇ ਆਖਿਰ ਤਕ ਇੰਤਜ਼ਾਰ ਕਰਾਂਗਾ। ਹੁਣ ਮੈਂ ਕਿਸੇ ਹੋਰ ਚੀਜ਼ ਦੀ ਬਜਾਏ ਖਿਤਾਬ ਜਿੱਤਣ ’ਤੇ ਧਿਆਨ ਦੇ ਰਿਹਾ ਹਾਂ। ਇਹ 33 ਸਾਲਾ ਫੁੱਟਬਾਲਰ ਦਾ ਬਾਰਸੀਲੋਨਾ ਦੇ ਨਾਲ ਕਰਾਰ ਜੂਨ 2021 ’ਚ ਖਤਮ ਹੋ ਜਾਵੇਗਾ ਅਤੇ ਜਨਵਰੀ ਤੋਂ ਉਹ ਹੋਰ ਕਲੱਬਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਆਜ਼ਾਦ ਹੋਣਗੇ। ਮੇਸੀ ਨੇ ਕਿਹਾ ਕਿ ਮੈਨੂੰ ਸ਼ੁਰੂ ਤੋਂ ਲੱਗਦਾ ਰਿਹਾ ਹੈ ਕਿ ਮੈਂ ਇਕ ਦਿਨ ਅਮਰੀਕਾ ’ਚ ਖੇਡਣ ਦਾ ਕਰਾਰ ਲੈਣਾ ਚਾਹਾਂਗਾ ਪਰ ਅਜੇ ਇਹ ਸਮੇਂ ਇਸਦੇ ਲਈ ਨਹੀਂ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਦਹਾਕੇ ਦੇ ਸਰਵਸ੍ਰੇਸ਼ਠ ਟੀ20 ਖਿਡਾਰੀ ਬਣਨ ’ਤੇ ਰਾਸ਼ਿਦ ਨੇ ਦਿੱਤਾ ਵੱਡਾ ਬਿਆਨ
NEXT STORY