ਸਪੋਰਸਟ ਡੈਸਕ— ਪਾਕਿਸਤਾਨ ਕ੍ਰਿਕਟ ਟੀਮ ਦੇ ਨਵੇਂ ਕੋਚ ਦਾ ਐਲਾਨ ਹੋ ਗਿਆ। ਪਾਕਿ ਟੀਮ ਦੇ ਸਾਬਕਾ ਕਪਤਾਨ ਰਹੇ ਮਿਸਬਾਹ ਉੱਲ ਹੱਕ ਨੂੰ ਪਾਕਿਸਤਾਨੀ ਕ੍ਰਿਕਟ ਬੋਰਡ ਨੇ ਤਿੰਨਾਂ ਫਾਰਮੈਟਾਂ 'ਚ ਟੀਮ ਦੇ ਮੁੱਖ ਕੋਚ ਅਤੇ ਚੋਣਕਰਤਾ ਅਹੁਦੇ ਦੀ ਜ਼ਿੰਮੇਦਾਰੀ ਦਿੱਤੀ ਹੈ। ਕ੍ਰਿਕਟ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ, ਜਦ ਇਕ ਹੀ ਸ਼ਖਸ ਨੂੰ ਕੋਚ ਅਤੇ ਚੋਣਕਰਤਾ ਦੋਨੋਂ ਬਣਾਇਆ ਗਿਆ ਹੋਵੇ। ਮਿਸਬਾਹ ਦੀ ਸਿਫਾਰਿਸ਼ 'ਤੇ ਸਾਬਕਾ ਤੇਜ਼ ਗੇਂਦਬਾਜ਼ ਵਕਾਰ ਯੂਨਿਸ ਨੂੰ ਟੀਮ ਦਾ ਨਵਾਂ ਗੇਂਦਬਾਜ਼ੀ ਕੋਚ ਬਣਾਇਆ ਗਿਆ ਹੈ, ਮਿਸਬਾਹ ਅਤੇ ਵਕਾਰ ਇਸ ਤੋਂ ਪਹਿਲਾਂ ਵੀ ਮਈ 2014 ਤੋਂ ਅਪ੍ਰੈਲ 2016 ਤੱਕ ਦੋਨੋਂ ਕਪਤਾਨ ਅਤੇ ਕੋਚ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ। ਦੋਨੋਂ ਹੀ ਤਿੰਨੋਂ ਫਾਰਮੈਟ 'ਚ ਇਹ ਜ਼ਿੰਮੇਦਾਰੀ ਨਿਭਾਉਣਗੇ ਅਤੇ ਇਸ ਦੇ ਲਈ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਉਨ੍ਹਾਂ ਨਾਲ ਅਗਲੇ ਤਿੰਨ ਸਾਲਾਂ ਦਾ ਕਾਂਟ੍ਰੈਕਟ ਵੀ ਸਾਈਨ ਕਰ ਲਿਆ ਹੈ।
ਕੋਚ ਬਣਨ ਮਗਰੋਂ ਮਿਸਬਾਹ ਨੇ ਕਿਹਾ, ਇਹ ਮੇਰੇ ਲਈ ਸਨਮਾਨ ਦੀ ਗੱਲ ਹੈ ਅਤੇ ਉਸ ਤੋਂ ਵੀ ਵੱਧ ਕੇ ਇਕ ਵੱਡੀ ਜ਼ਿੰਮੇਦਾਰੀ ਹੈ ਕਿਉਂਕਿ ਅਸੀਂ ਕ੍ਰਿਕਟ ਹੀ ਜਿਉਂਦੇ ਹਾਂ ਅਤੇ ਸਾਡੇ ਸਾਹਾਂ 'ਚ ਵਸਿਆ ਹੋਇਆ ਹੈ। ਉਨ੍ਹਾਂ ਨੇ ਕਿਹਾ , ਮੈਨੂੰ ਪਤਾ ਹੈ ਕਿ ਸਾਡੇ ਤੋਂ ਕਾਫ਼ੀ ਜ਼ਿਆਦਾ ਉਮੀਦਾਂ ਹਨ, ਪਰ ਮੈਂ ਇਸ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਜੇਕਰ ਮੈਂ ਇਸ ਦੇ ਲਈ ਤਿਆਰ ਨਹੀਂ ਰਹਿੰਦਾ ਤਾਂ ਕਦੇ ਵੀ ਆਪਣਾ ਨਾਂ ਅੱਗੇ ਨਹੀਂ ਵਧਾਉਂਦਾ।
45 ਸਾਲ ਦੇ ਮਿਸਬਾਹ ਪਾਕਿਸਤਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਟੈਸਟ ਕਪਤਾਨ ਰਹੇ ਹਨ। ਉਨ੍ਹਾਂ ਨੇ 75 ਟੈਸਟ ਅਤੇ 162 ਵਨ-ਡੇ ਮੈਚਾਂ 'ਚ ਪਾਕਿਸਤਾਨ ਦੀ ਕਪਤਾਨੀ ਕੀਤੀ ਹੈ। ਉਹ ਪਾਕਿਸਤਾਨ ਦੇ ਸਭ ਤੋਂ ਸਫਲ ਟੈਸਟ ਕਪਤਾਨ ਵੀ ਹਨ। ਉਹ 2017 'ਚ ਇੰਟਰਨੈਸ਼ਨਲ ਕ੍ਰਿਕਟ ਤੋਂ ਰਿਟਾਇਰ ਹੋਏ ਸਨ। ਬਤੌਰ ਕਪਤਾਨ ਉਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਟੀਮ ਕਈ ਸਫਲਤਾਵਾਂ ਹਾਸਲ ਕੀਤੀਆਂ ਹਨ।
ਜ਼ਿੰਬਾਬਵੇ ਟੀਮ ਦੇ ਕਪਤਾਨ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ, ਇਸ ਮਾਮਲੇ 'ਚ ਕੋਹਲੀ ਤੋਂ ਹਨ ਅੱਗੇ
NEXT STORY