ਮਾਉਂਟ ਮੋਨਗਾਨੁਈ- ਭਾਰਤੀ ਕਪਤਾਨ ਮਿਤਾਲੀ ਰਾਜ ਨੇ ਬੁੱਧਵਾਰ ਨੂੰ ਕਿਹਾ ਕਿ ਚੋਟੀ ਦੇ ਕ੍ਰਮ ਦੀਆਂ ਬੱਲੇਬਾਜ਼ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀਆਂ ਪਰ ਉਨ੍ਹਾਂ ਨੇ ਉਮੀਦ ਜਤਾਈ ਕਿ ਮੌਜੂਦਾ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਟੀਮ ਛੇਤੀ ਹੀ ਆਪਣੇ ਪ੍ਰਦਰਸ਼ਨ 'ਚ ਸੁਧਾਰ ਕਰੇਗੀ।
ਇਹ ਵੀ ਪੜ੍ਹੋ : ਸੁਰੇਸ਼ ਰੈਨਾ IPL 'ਚ ਕਰਨਗੇ ਵਾਪਸੀ, ਭਾਰਤ ਦੇ ਇਸ ਦਿੱਗਜ ਖਿਡਾਰੀ ਦੇ ਨਾਲ ਆਉਣਗੇ ਨਜ਼ਰ
ਸਾਬਕਾ ਚੈਂਪੀਅਨ ਇੰਗਲੈਂਡ ਨੇ ਬੁੱਧਵਾਰ ਨੂੰ ਭਾਰਤ ਨੂੰ ਸਿਰਫ਼ 134 ਦੌੜਾਂ 'ਤੇ ਹੀ ਰੋਕ ਦਿੱਤਾ ਤੇ ਫਿਰ 31.2 ਓਵਰ 'ਚ 4 ਵਿਕਟਾਂ ਬਾਕੀ ਰਹਿੰਦੇ ਜਿੱਤ ਦਰਜ ਕੀਤੀ। ਲੀਗ ਪੜਾਅ 'ਚ ਲਗਾਤਾਰ ਤਿੰਨ ਮੈਚ ਗੁਆ ਕੇ ਮੁਹਿੰਮ ਸ਼ੁਰੂ ਕਰਨ ਵਾਲੀ ਇੰਗਲੈਂਡ ਦੀ ਇਹ ਪਹਿਲੀ ਜਿੱਤ ਹੈ। ਮਿਤਾਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਯਕੀਨੀ ਤੌਰ 'ਤੇ ਚੋਟੀ ਦੇ ਕ੍ਰਮ 'ਚ ਅਸੀਂ ਸਾਂਝੇਦਾਰੀ ਨਹੀਂ ਕਰ ਸਕੇ, ਅਸੀਂ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦੇ ਸੀ। ਅਸੀਂ 200 ਤੋਂ ਵੱਧ ਦੌੜਾਂ ਬਣਾਉਣ ਦੇ ਬਾਰੇ 'ਚ ਸੋਚਿਆ ਸੀ ਤੇ ਜੇਕਰ ਅਜਿਹਾ ਹੁੰਦਾ ਤਾਂ ਕੋਈ ਵੀ ਟੀਮ ਇਸ ਮੈਚ ਨੂੰ ਜਿੱਤ ਸਕਦੀ ਸੀ।
ਇਹ ਵੀ ਪੜ੍ਹੋ : IPL 2022 : ਦਿੱਲੀ ਕੈਪੀਟਲਸ ਟੀਮ ਦੀ ਬੱਸ 'ਤੇ ਹਮਲਾ, ਪੁਲਸ ਨੇ ਦਰਜ ਕੀਤੀ FIR
ਆਸਟਰੇਲੀਆ ਖ਼ਿਲਾਫ਼ ਅਗਲੇ ਮੁਕਾਬਲੇ ਦੇ ਸੰਦਰਭ 'ਚ ਉਨ੍ਹਾਂ ਨੇ ਕਿਹਾ ਕਿ ਹਰੇਕ ਖੇਤਰ 'ਚ ਬਚਾਅ ਦੇ ਤੌਰ 'ਤੇ ਅਸੀਂ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਅਸੀਂ ਇਸ ਨੂੰ ਜਾਰੀ ਰੱਖਾਂਗੇ। ਬੱਲੇਬਾਜ਼ੀ ਚਿੰਤਾ ਦੀ ਗੱਲ ਹੈ ਪਰ ਅਗਲੇ ਮੈਚ 'ਚ ਅਸੀਂ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ, ਸਾਨੂੰ ਅਜਿਹੀ ਟੀਮ ਦੇ ਖ਼ਿਲਾਫ਼ ਖੇਡਣਾ ਹੈ ਜੋ ਅਜੇ ਤਕ ਕਿਸੇ ਤੋਂ ਨਹੀਂ ਹਾਰੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੁਰੇਸ਼ ਰੈਨਾ IPL 'ਚ ਕਰਨਗੇ ਵਾਪਸੀ, ਭਾਰਤ ਦੇ ਇਸ ਦਿੱਗਜ ਖਿਡਾਰੀ ਦੇ ਨਾਲ ਆਉਣਗੇ ਨਜ਼ਰ
NEXT STORY