ਕਾਠਗੜ੍ਹ (ਰਾਜੇਸ਼ ਸ਼ਰਮਾ)-ਆਸਰੋਂ ਪੁਲਸ ਚੌਕੀ ਨੂੰ ਬਲਾਚੌਰ-ਰੋਪੜ ਹਾਈਵੇਅ ਮਾਰਗ ’ਤੇ ਰੋਪੜ ਨੇੜੇ ਬਣੇ ਫਲਾਈਓਵਰ ਕੋਲੋਂ ਅਣਪਛਾਤੇ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਪੁਲਸ ਚੌਕੀ ਆਸਰੋ ਦੇ ਇੰਚਾਰਜ ਏ. ਐੱਸ. ਆਈ. ਸੰਦੀਪ ਸ਼ਰਮਾ ਨੇ ਦੱਸਿਆ ਕਿ 24 ਅਪ੍ਰੈਲ ਨੂੰ ਉਕਤ ਫਲਾਈਓਵਰ ਨੇੜੇ ਅਣਪਛਾਤੇ ਬੱਚੇ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਉਮਰ ਕਰੀਬ 4 ਸਾਲ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਹੈੱਡ ਕਾਂਸਟੇਬਲ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
ਲਾਸ਼ ਇੰਝ ਜਾਪਦੀ ਹੈ ਜਿਵੇਂ 4 ਕੁ ਦਿਨ ਪਹਿਲਾਂ ਸਤਲੁਜ ਦਰਿਆ ਵਿਚ ਰੁੜ੍ਹ ਕੇ ਆਈ ਹੋਵੇ। ਬੱਚੇ ਦੇ ਵਾਲ ਰਬੜ ਨਾਲ ਬੰਨ੍ਹੇ ਹੋਏ ਹਨ। ਉਸ ਨੇ ਹਰੇ ਰੰਗ ਦੀ ਟੀ ਸ਼ਰਟ ਅਤੇ ਬਰਾਊਨ ਰੰਗ ਦੀ ਨਿੱਕਰ ਪਹਿਨੀ ਹੋਈ ਹੈ। ਟੀ ਸ਼ਰਟ ’ਤੇ ਅੰਗਰੇਜ਼ੀ ਵਿਚ ਅਮੀਰੀ ਲਿਖਿਆ ਹੋਇਆ ਹੈ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ 72 ਘੰਟੇ ਦੀ ਪਛਾਣ ਲਈ ਸਿਵਲ ਹਸਪਤਾਲ ਬਲਾਚੌਰ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ! ਕਾਂਗਰਸ ’ਚ ਵੱਡੀ ਸੰਗਠਨਾਤਮਕ ਤਬਦੀਲੀ ਦੇ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
180 ਲੀਟਰ ਲਾਹਣ ਸਮੇਤ ਇਕ ਔਰਤ ਕੀਤੀ ਗ੍ਰਿਫ਼ਤਾਰ
NEXT STORY