ਲੰਡਨ - ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ ਨੂੰ ਜੁਲਾਈ ਦੇ ਅੰਤ 'ਚ ਆਇਰਲੈਂਡ ਨਾਲ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਸੀਰੀਜ਼ 30 ਜੁਲਾਈ ਤੋਂ ਸਾਉਥੰਪਟਨ 'ਚ ਦਰਸ਼ਕਾਂ ਦੇ ਬਿਨਾਂ ਜੈਵਿਕ ਸੁਰੱਖਿਆ ਪ੍ਰੋਟੋਕਾਲ ਦੇ ਅਨੁਸਾਰ ਖੇਡੀ ਜਾਵੇਗੀ। ਇੰਗਲੈਂਡ ਦੀ ਟੀਮ ਇਸ ਸੀਰੀਜ਼ 'ਚ ਸੀਮਤ ਓਵਰਾਂ ਦੇ ਕਪਤਾਨ ਇਯੋਨ ਮੋਰਗਨ ਦੀ ਅਗਵਾਈ 'ਚ ਖੇਡੇਗੀ ਪਰ ਵੈਸਟਇੰਡੀਜ ਖਿਲਾਫ ਚੱਲ ਰਹੀ ਟੈਸਟ ਸੀਰੀਜ਼ 'ਚ ਖੇਡਣ ਦੇ ਚੱਲਦੇ ਟੀਮ ਦੇ ਉਪ ਕਪਤਾਨ ਜੋਸ ਬਟਲਰ ਇਸ 'ਚ ਹਿੱਸਾ ਨਹੀਂ ਲੈ ਸਕਣਗੇ।
ਇਸ ਸੀਰੀਜ਼ ਲਈ ਇੰਗਲੈਂਡ ਟੀਮ ਦਾ ਐਲਾਨ ਟੀਮ ਦੇ ਖਿਡਾਰੀਆਂ ਵਿਚਾਲੇ ਦੋ ਮੈਚਾਂ ਤੋਂ ਬਾਅਦ ਅਗਲੇ ਹਫ਼ਤੇ ਹੋਵੇਗਾ। ਮੋਈਨ ਇਨ੍ਹਾਂ ਅਭਿਆਸ ਮੈਚਾਂ 'ਚ ਇੱਕ ਟੀਮ ਦੀ ਕਪਤਾਨੀ ਵੀ ਕਰਣਗੇ।
'ਆਸਟਰੇਲੀਆ 'ਚ 2 ਹਫਤੇ ਤੱਕ ਕੁਆਰੰਟੀਨ ਰਹੇਗੀ ਟੀਮ ਇੰਡੀਆ'
NEXT STORY