ਸਪੋਰਟਸ ਡੈਸਕ- ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਬੰਗਾਲ ਦੇ ਅਗਾਮੀ ਘਰੇਲੂ ਸੀਜ਼ਨ ਲਈ ਸੰਭਾਵੀ ਖਿਡਾਰੀਆਂ ਦੀ 50-ਮੈਂਬਰੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਸ਼ੰਮੀ ਇੰਗਲੈਂਡ ਵਿਚ ਪੰਜ ਟੈਸਟ ਮੈਚਾਂ ਦੀ ਲੜੀ ਖੇਡ ਰਹੀ ਟੀਮ ਦਾ ਹਿੱਸਾ ਨਹੀਂ ਹੈ।
ਬੰਗਾਲ ਕ੍ਰਿਕਟ ਐਸੋਸੀਏਸ਼ਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਤੇਜ਼ ਗੇਂਦਬਾਜ਼ ਆਕਾਸ਼ ਦੀਪ ਅਤੇ ਸਿਖਰਲੇ ਕ੍ਰਮ ਦਾ ਬੱਲੇਬਾਜ਼ ਅਭਿਮੰਨਿਊ ਈਸ਼ਵਰਨ ਵੀ ਸ਼ਾਮਲ ਹੈ, ਜੋ ਇਸ ਵੇਲੇ ਭਾਰਤੀ ਟੀਮ ਨਾਲ ਇੰਗਲੈਂਡ ਦੌਰੇ ’ਤੇ ਹਨ। ਇਸ ਵਿੱਚ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਅਤੇ ਸੀਨੀਅਰ ਬੱਲੇਬਾਜ਼ ਅਨੁਸਤੁਪ ਮਜੂਮਦਾਰ ਵੀ ਸ਼ਾਮਲ ਹਨ, ਜਿਨ੍ਹਾਂ ਦੇ ਮੁੜ ਬੰਗਾਲ ਦੀ ਅਗਵਾਈ ਕਰਨ ਦੀ ਸੰਭਾਵਨਾ ਹੈ।
ਇਹ ਟੂਰਨਾਮੈਂਟ ਸ਼ਮੀ ਦੀ ਮੁਕਾਬਲੇ ਵਾਲੀ ਕ੍ਰਿਕਟ ਵਿੱਚ ਵਾਪਸੀ ਦਾ ਸੰਕੇਤ ਹੋ ਸਕਦਾ ਹੈ। ਸ਼ੰਮੀ (33) ਨੇ 64 ਟੈਸਟ, 108 ਇੱਕ ਰੋਜ਼ਾ ਅਤੇ 25 ਟੀ-20 ਮੈਚ ਖੇਡੇ ਹਨ। ਸ਼ੰਮੀ ਪਿਛਲੀ ਵਾਰ ਇਸ ਸਾਲ ਦੇ ਸ਼ੁਰੂ ਵਿੱਚ ਚੈਂਪੀਅਨਜ਼ ਟਰਾਫੀ ਵਿੱਚ ਆਪਣੀ ਜੇਤੂ ਮੁਹਿੰਮ ਵਿੱਚ ਭਾਰਤ ਲਈ ਉਤਰੇ ਸਨ। ਸ਼ੰਮੀ ਨੇ ਗਿੱਟੇ ਦੀ ਸੱਟ ਤੋਂ ਉਭਰਨ ਮਗਰੋਂ ਟੀਮ ’ਚ ਵਾਪਸੀ ਕੀਤੀ ਹੈ।
ਪਾਕਿਸਤਾਨ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ ਆਪਣੀ ਟੀਮ ਭਾਰਤ ਨਹੀਂ ਭੇਜਣਾ ਚਾਹੁੰਦਾ
NEXT STORY