ਦੁਬਈ- ਸਾਬਕਾ ਤੇਜ਼ ਗੇਂਦਬਾਜ਼ ਮੋਰਨੇ ਮੋਰਕਲ ਨੂੰ ਲਗਦਾ ਹੈ ਕਿ ਦੱਖਣੀ ਅਫ਼ਰੀਕਾ ਦੀ ਟੀਮ ਖ਼ੁਦ ਨੂੰ ਆਈ. ਸੀ. ਸੀ. ਟੀ-20 ਵਰਲਡ ਕੱਪ ਦੇ ਸੈਮੀਫ਼ਾਈਨਲ 'ਚ ਪਹੁੰਚਾ ਸਕਦੀ ਹੈ ਕਿਉਂਕਿ ਉਨ੍ਹਾਂ ਦੇ ਗੇਂਦਬਾਜ਼ਾਂ 'ਚ ਸ਼ਨੀਵਾਰ ਨੂੰ ਹੋਣ ਵਾਲੇ ਮੈਚ 'ਚ ਇੰਗਲੈਂਡ ਦੇ ਫ਼ਾਰਮ 'ਚ ਚਲ ਰਹੇ ਚੋਟੀ ਦੇ ਕ੍ਰਮ ਨੂੰ ਢਹਿ-ਢੇਰੀ ਕਰਨ ਦੀ ਕਾਬਲੀਅਤ ਹੈ। ਦੱਖਣੀ ਅਫ਼ਰੀਕਾ ਨੂੰ ਸੈਮੀਫ਼ਾਈਨਲ 'ਚ ਸਥਾਨ ਪੱਕਾ ਕਰਨ ਲਈ ਇੰਗਲੈਂਡ ਦੇ ਖਿਲਾਫ ਆਖ਼ਰੀ ਗਰੁੱਪ ਮੈਚ 'ਚ ਚੰਗੇ ਫ਼ਰਕ ਨਾਲ ਜਿੱਤ ਦਰਜ ਕਰਨ ਦੀ ਲੋੜ ਹੈ। ਨਾਲ ਹੀ ਉਸ ਨੂੰ ਉਮੀਦ ਕਰਨੀ ਹੋਵੇਗੀ ਕਿ ਵੈਸਟਇੰਡੀਜ਼ ਦੀ ਟੀਮ ਆਸਟਰੇਲੀਆ ਨੂੰ ਹਰਾ ਦੇਵੇ ਜਿਸ ਦਾ ਰਨ ਰੇਟ ਦੱਖਣੀ ਅਫ਼ਰੀਕਾ ਤੋਂ ਬਿਹਤਰ ਹੈ।
ਮੋਰਕਲ ਨੇ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਲਈ ਆਪਣੇ ਕਾਲਮ 'ਚ ਲਿਖਿਆ ਕਿ ਗੇਂਦਬਾਜ਼ੀ ਯਕੀਨੀ ਤੌਰ 'ਤੇ ਦੱਖਣੀ ਅਫ਼ਰੀਕਾ ਦੀ ਤਾਕਤ ਹੈ ਤੇ ਮੇਰਾ ਮੰਨਣਾ ਹੈ ਕਿ ਉਹ ਸਾਨੂੰ ਸੈਮੀਫਾਈਨਲ 'ਚ ਲਿਜਾ ਸਕਦੇ ਹਨ। ਦੱਖਣੀ ਅਫ਼ਰੀਕਾ ਦੇ ਗੇਂਦਬਾਜ਼ੀ ਹਮਲੇ 'ਚ ਕਗਿਸੋ ਰਬਾਡਾ ਤੇ ਐਨਰਿਕ ਨੋਰਤਜੇ ਤੇਜ਼ ਗੇਂਦਬਾਜ਼ੀ ਹਮਲੇ ਦੀ ਜ਼ਿੰਮੇਵਾਰੀ ਸੰਭਾਲਦੇ ਹਨ ਜਦਕਿ ਦੁਨੀਆ ਦੇ ਨੰਬਰ ਇਕ ਟੀ-20 ਗੇਂਦਬਾਜ਼ ਤਬਰੇਜ਼ ਸ਼ਮਸੀ ਤੇ ਕੇਸ਼ਵ ਮਹਾਰਾਜ ਸਪਿਨ ਵਿਭਾਗ ਦੀ ਅਗਵਾਈ ਕਰਦੇ ਹਨ। ਦੱਖਣੀ ਅਫ਼ਰੀਕਾ ਲਈ ਸ਼ਨੀਵਾਰ ਨੂੰ ਇੰਗਲੈਂਡ ਦੇ ਖ਼ਿਲਾਫ਼ ਕਰੋ ਜਾਂ ਮਰੋ ਦਾ ਮੈਚ ਹੈ। ਪਰ ਵੈਸਟਇੰਡੀਜ਼ ਬਨਾਮ ਆਸਟਰੇਲੀਆ ਦਰਮਿਆਨ ਮੈਚ ਦਾ ਵੀ ਇਸ ਦਾ ਕਾਫ਼ੀ ਅਸਰ ਪਵੇਗਾ ਜਿਸ ਨਾਲ ਰਨ ਰੇਟ ਨਾਲ ਟੀਮਾਂ ਤੈਅ ਹੋਣਗੀਆਂ।
T20 WC : ਵੈਸਟਇੰਡੀਜ਼ ਦੇ ਖਿਡਾਰੀਆਂ 'ਤੇ ਲੱਗਾ ਭਾਰੀ ਜੁਰਮਾਨਾ, ਜਾਣੋ ਵਜ੍ਹਾ
NEXT STORY