ਨਵੀਂ ਦਿੱਲੀ— ਵਿੰਡੀਜ਼ ਦੇ ਕ੍ਰਿਕਟਰ ਅਤੇ ਚੇਨਈ ਸੁਪਰਕਿੰਗਜ਼ 'ਚ ਮਹਿੰਦਰ ਸਿੰਘ ਧੋਨੀ ਦੇ ਨਾਲ ਡਵੇਨ ਬ੍ਰਾਵੋ ਦਾ ਕਹਿਣਾ ਹੈ ਕਿ ਧੋਨੀ ਅਗਲੇ ਸਾਲ ਆਸਟਰੇਲੀਆ ਦੇ ਮੈਦਾਨਾਂ 'ਤੇ ਹੋਣ ਵਾਲੇ ਟੀ-20 ਵਰਲਡ ਕੱਪ 'ਚ ਜ਼ਰੂਰ ਹਿੱਸਾ ਲੈਣਗੇ। ਬ੍ਰਾਵੋ ਨੇ ਇਕ ਪ੍ਰੋਗਰਾਮ ਦੇ ਦੌਰਾਨ ਕਿਹਾ ਕਿ ਧੋਨੀ ਨੇ ਸੰਨਿਆਸ ਨਹੀਂ ਲਿਆ, ਇਸ ਲਈ ਮੈਨੂੰ ਲਗਦਾ ਹੈ ਕਿ ਉਹ ਟੀ-20 ਵਰਲਡ ਕੱਪ 'ਚ ਹਿੱਸਾ ਲੈਣਗੇ। ਧੋਨੀ ਨੇ ਸਾਨੂੰ ਇਹੋ ਸਿਖਾਇਆ ਹੈ ਕਿ ਕਦੀ ਘਬਰਾਓ ਨਹੀਂ ਅਤੇ ਸਮਰਥਾਵਾਂ 'ਤੇ ਭਰੋਸਾ ਰੱਖੋ।

ਹਾਲ ਹੀ 'ਚ ਕੌਮਾਂਤਰੀ ਕ੍ਰਿਕਟ 'ਚ ਵਾਪਸੀ ਦਾ ਐਲਾਨ ਕਰਨ ਵਾਲੇ ਬ੍ਰਾਵੋ ਦੀ ਵੀ ਨਜ਼ਰ ਅਗਲੇ ਸਾਲ ਹੋਣ ਵਾਲੇ ਟੀ-20 ਵਰਲਡ ਕੱਪ 'ਚ ਵਿੰਡੀਜ਼ ਟੀਮ ਵੱਲੋਂ ਖੇਡਣ 'ਤੇ ਲੱਗੀ ਹੋਈ ਹੈ। ਟਵੰਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਬ੍ਰਾਵੋ ਆਈ. ਪੀ. ਐੱਲ. 'ਚ ਚੇਨਈ ਸੁਪਰਕਿੰਗਜ਼ ਵੱਲੋਂ ਧੋਨੀ ਦੇ ਨਾਲ ਖੇਡਦੇ ਹਨ। ਬ੍ਰਾਵੋ ਅਤੇ ਧੋਨੀ ਦਾ ਸਬੰਧ ਕਾਫੀ ਪੁਰਾਣਾ ਹੈ। ਇਹੋ ਵਜ੍ਹਾ ਹੈ ਕਿ ਦੋਵੇਂ ਕ੍ਰਿਕਟਰ ਚੇਨਈ ਟੀਮ 'ਚ ਸਾਲਾਂ ਤੋਂ ਹਨ।

ਜ਼ਿਕਰਯੋਗ ਹੈ ਕਿ ਵਨ-ਡੇ ਵਰਲਡ ਕੱਪ 2019 'ਚ ਹੌਲੀ ਬੱਲੇਬਾਜ਼ ਦੇ ਕਾਰਨ ਧੋਨੀ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ ਨਾਲ ਹੀ ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ਮੈਚ 'ਚ ਜਿਸ ਤਰੀਕੇ ਨਾਲ ਉਹ ਰਨ ਆਊਟ ਹੋਏ ਉਸ ਨਾਲ ਪ੍ਰਸ਼ੰਸਕਾਂ ਦਾ ਗੁੱਸਾ ਹੋਰ ਵੱਧ ਗਿਆ। ਧੋਨੀ ਅਜੇ ਤਕ ਟੀਮ ਇੰਡੀਆ 'ਚ ਵਾਪਸੀ ਨਹੀਂ ਕਰ ਸਕੇ ਹਨ। ਵਿਸ਼ਵ ਕੱਪ ਦੇ ਬਾਅਦ ਉਹ ਟੈਰੀਟੋਰੀਅਲ ਆਰਮੀ ਯੁਨਿਟ ਨਾਲ 15 ਦਿਨਾਂ ਲਈ ਜੁੜ ਗਏ ਸਨ। ਹੁਣ ਉਮੀਦ ਹੈ ਕਿ ਉਹ ਆਈ. ਪੀ. ਐੱਲ. 'ਚ ਹੀ ਨਜ਼ਰ ਆਉਣਗੇ।
PCB ਨੂੰ ਦੱਖਣੀ ਅਫਰੀਕਾ ਦੇ ਪਾਕਿਸਤਾਨ ਦੌਰੇ 'ਤੇ ਆਉਣ ਦੀ ਉਮੀਦ
NEXT STORY