ਨਵੀਂ ਦਿੱਲੀ— ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੀ ਜਾ ਰਹੀ ਦੋ ਟੀ-20 ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਬੈਂਗਲੁਰੂ 'ਚ ਖੇਡਿਆ ਜਾਵੇਗਾ। ਪਹਿਲੇ ਮੈਚ 'ਚ ਭਾਰਤੀ ਟੀਮ ਨੂੰ ਤਿੰਨ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ 'ਚ ਟੀਮ ਇੰਡੀਆ ਇਸ ਮੈਚ 'ਚ ਮਹਿਮਾਨ ਟੀਮ ਨੂੰ ਹਰਾ ਕੇ ਸੀਰੀਜ਼ ਬਰਾਬਰ ਕਰਨਾ ਚਾਹੇਗੀ। ਪਹਿਲੇ ਮੈਚ 'ਚ ਆਪਣੀ ਹੌਲੀ ਬੱਲੇਬਾਜ਼ੀ ਰਫਤਾਰ ਨੂੰ ਲੈ ਕੇ ਆਲੋਚਨਾ ਝੱਲ ਰਹੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਬੈਂਗਲੁਰੂ 'ਚ ਭਾਰਤ ਲਈ ਆਖਰੀ ਟੀ-20 ਮੈਚ ਵੀ ਹੋ ਸਕਦਾ ਹੈ। ਵਿਸ਼ਾਖਾਪਟਨਮ 'ਚ ਹੋਏ ਪਿਛਲੇ ਮੈਚ 'ਚ ਧੋਨੀ ਨੇ 37 ਗੇਂਦਾਂ 'ਤੇ 29 ਦੌੜਾਂ ਬਣਾਈਅÎਾਂ ਸਨ। ਹਾਲਾਂਕਿ ਪਿੱਚ ਬੱਲੇਬਾਜ਼ਾਂ ਦੇ ਲਈ ਢੁਕਵੀਂ ਨਹੀਂ ਸੀ।

ਅਜਿਹੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ਕਿ ਧੋਨੀ ਇੰਗਲੈਂਡ ਅਤੇ ਵੇਲਸ 'ਚ ਹੋਣ ਵਾਲੇ ਵਿਸ਼ਵ ਕੁੱਪ ਦੇ ਬਾਅਦ ਰਿਟਾਇਰਮੈਂਟ ਦਾ ਐਲਾਨ ਕਰ ਸਕਦੇ ਹਨ। ਅਜਿਹੇ 'ਚ ਵਿਸ਼ਵ ਕੱਪ ਤੋਂ ਪਹਿਲਾਂ ਧੋਨੀ ਦਾ ਭਾਰਤ ਲਈ ਇਹ ਆਖਰੀ ਟੀ-20 ਮੈਚ ਹੈ। ਇਸ ਤੋਂ ਬਾਅਦ ਆਸਟਰੇਲੀਆ ਖਿਲਾਫ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਤੋਂ ਬਾਅਦ ਆਈ.ਪੀ.ਐੱਲ. ਸ਼ੁਰੂ ਹੋ ਜਾਵੇਗਾ। ਅਜਿਹੇ 'ਚ ਭਾਰਤ ਲਈ ਧੋਨੀ ਦਾ ਇਹ ਆਖਰੀ ਟੀ-20 ਹੋ ਸਕਦਾ ਹੈ। ਧੋਨੀ ਭਾਰਤ ਲਈ ਸਭ ਤੋਂ ਜ਼ਿਆਦਾ ਟੀ-20 ਮੈਚ ਖੇਡਣ ਵਾਲੇ ਖਿਡਾਰੀ ਹਨ। ਉਨ੍ਹਾਂ ਨੇ ਸਾਲ 2006 'ਚ ਸਾਊਥ ਅਫਰੀਕਾ ਦੇ ਖਿਲਾਫ ਟੀ-20 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਤੋਂ ਅਜੇ ਤਕ ਅਜੇ ਤਕ 97 ਟੀ-20 ਮੈਚ ਖੇਡ ਚੁੱਕੇ ਹਨ ਜਿਸ 'ਚ ਉਨ੍ਹਾਂ ਨੇ 37.55 ਦੀ ਸ਼ਾਨਦਾਰ ਔਸਤ ਨਾਲ 1577 ਦੌੜਾਂ ਬਣਾਈਆਂ ਹਨ।
ਸਬੂਤ ਨਾ ਹੋਣ ਦੇ ਬਾਵਜੂਦ ਮੇਰੇ 'ਤੇ ਦੋਸ਼ ਲਗਾਉਣਾ ਮੰਦਭਾਗਾ : ਜੈਸੂਰੀਆ
NEXT STORY