ਨਵੀਂ ਦਿੱਲੀ—ਚਾਹੇ ਹੀ ਐੱਸ.ਐੱਸ.ਧੋਨੀ ਬੱਲੇ ਨਾਲ ਇੰਨੀ ਚੰਗੀ ਫਾਰਮ 'ਚ ਨਾ ਹੋਣ ਪਰ ਮੈਦਾਨ ਤੋਂ ਬਾਹਰ ਹਿੰਦੂਸਤਾਨ ਦੇ ਇਸ ਖਿਡਾਰੀ ਦਾ ਜਲਵਾ ਹੁਣ ਵੀ ਪਹਿਲਾਂ ਵਰਗਾ ਹੀ ਹੈ। ਕ੍ਰਿਕਟ ਤੋਂ ਇਲਾਵਾ ਧੋਨੀ ਚੰਗੇ ਫੁੱਟਬਾਲਰ ਵੀ ਹਨ ਪਰ ਮੁੰਬਈ 'ਚ ਉਨ੍ਹਾਂ ਨੇ ਇਕ ਹੋਰ ਖੇਡ 'ਚ ਆਪਣਾ ਟੈਲੇਂਟ ਦਿਖਾਇਆ। ਦਰਅਸਲ ਧੋਨੀ ਮੁੰਬਈ 'ਚ ਹੋ ਰਹੇ ਪ੍ਰੋ ਕਬੱਡੀ ਲੀਗ ਮੈਚ 'ਚ ਦਿਖਾਈ ਦਿੱਤੇ। ਜਿੱਥੇ ਉਹ ਕਬੱਡੀ ਦੇ ਮੈਦਾਨ 'ਚ ਵੀ ਉਤਰੇ। ਦਰਅਸਲ ਧੋਨੀ ਖੇਡਣ ਨਹੀਂ ਬਲਕਿ ਇਕ ਸ਼ੂਟ ਦੇ ਸਿਲਸਿਲੇ 'ਚ ਕਬੱਡੀ ਦੇ ਮੈਦਾਨ 'ਚ ਉਤਰੇ ਸਨ। ਰਿਧੀ ਸਪੋਰਟਸ ਨੇ ਧੋਨੀ ਦੀ ਤਸਵੀਰ ਆਪਣੇ ਟਵਿਟਰ ਅਕਾਊਂਟ 'ਤੇ ਪੋਸਟ ਕੀਤੀ।
ਤੁਹਾਨੂੰ ਦੱਸ ਦਈਏ ਧੋਨੀ ਇਨ੍ਹੀਂ ਦਿਨੀਂ ਬ੍ਰੇਕ 'ਤੇ ਹੈ। ਉਹ ਆਸਟ੍ਰੇਲੀਆ ਜਾਣ ਵਾਲੀ ਟੀ-20 ਟੀਮ ਦਾ ਹਿੱਸਾ ਨਹੀਂ ਹੈ ਉਨ੍ਹਾਂ ਦੀ ਜਗ੍ਹਾ ਰਿਸ਼ਭ ਪੰਤ ਬਤੌਰ ਵਿਕਟਕੀਪਰ ਆਸਟ੍ਰੇਲੀਆ ਜਾ ਰਹੇ ਹਨ। ਧੋਨੀ ਦੀ ਫਾਰਮ ਚੰਗਾ ਨਹੀਂ ਚੱਲ ਰਿਹਾ ਹੈ। ਸਾਲ 2018 'ਚ ਧੋਨੀ ਆਪਣੇ ਕਰੀਅਰ ਦੇ ਸਭ ਤੋਂ ਬੁਰੇ ਦੌਰ ਤੋਂ ਗੁਜਰੇ ਹਨ।
ਟੀਮ ਇੰਡੀਆ 16 ਨਵੰਬਰ ਨੂੰ ਆਸਟ੍ਰੇਲੀਆ ਰਵਾਨਾ ਹੋ ਰਹੀ ਹੈ। ਜਿੱਥੇ ਉਹ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ 'ਚ ਆਸਟ੍ਰੇਲੀਆ ਨਾਲ ਭਿੜੇਗੀ। ਟੀਮ ਇੰਡੀਆ ਅਤੇ ਆਸਟ੍ਰੇਲੀਆ ਵਿਚਕਾਰ ਪਹਿਲਾ ਟੀ-20 ਗਾਬਾ 'ਚ 21 ਨਵੰਬਰ ਨੂੰ ਹੋਵੇਗਾ। ਦੂਜਾ ਟੀ-20 ਐੱਮ.ਸੀ.ਜੀ. 'ਚ 23 ਨਵੰਬਰ ਨੂੰ ਹੋਵੇਗਾ। ਤੀਜਾ ਟੀ-20 ਐੱਸ.ਸੀ.ਜੀ. 'ਚ 25 ਨਵੰਬਰ ਨੂੰ ਹੋਵੇਗਾ। ਟੈਸਟ ਸੀਰੀਜ਼-6 ਦਸੰਬਰ ਨੂੰ ਐਡੀਲੇਡ 'ਚ ਪਹਿਲਾ ਟੈਸਟ ਖੇਡਿਆ ਜਾਵੇਗਾ। 14 ਦਸੰਬਰ ਨੂੰ ਪਰਥ 'ਚ ਦੂਜਾ ਟੈਸਟ ਹੋਵੇਗਾ। 26 ਦਸੰਬਰ ਨੂੰ ਬਾਕਸਿੰਗ ਡੇ ਟੈਸਟ ਐੈੱਮ.ਸੀ.ਜੀ. 'ਚ ਹੋਵੇਗਾ। 3 ਜਨਵਰੀ 2019 ਨੂੰ ਸਿਡਨੀ ਕ੍ਰਿਕਟ ਗਰਾਊਂਡ 'ਚ ਸੀਰੀਜ਼ ਦਾ ਆਖਿਰੀ ਟੈਸਟ ਹੋਵੇਗਾ। 12 ਜਨਵਰੀ ਨੂੰ ਐੱਸ.ਸੀ.ਜੀ.'ਚ ਪਹਿਲਾ ਵਨ ਡੇ ਖੇਡਿਆ ਜਾਵੇਗਾ। 15 ਜਨਵਰੀ ਨੂੰ ਦੂਜਾ ਵਨ ਡੇ ਅਡੀਲੈਡ ਓਵਲ 'ਚ ਹੋਵੇਗਾ। ਤੀਜਾ ਵਨ ਡੇ 18 ਜਨਵਰੀ ਨੂੰ ਮੇਲਬੋਰਨ ਕ੍ਰਿਕਟ ਗਰਾਊਂਡ 'ਚ ਹੋਵੇਗਾ।
ਕੁਚਰ ਨੇ ਮਇਆਕੋਬਾ ਕਲਾਸਿਕ ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤਿਆ
NEXT STORY