ਮੁੰਬਈ (ਵਾਰਤਾ)- ਮੁੰਬਈ ਇੰਡੀਅਨਜ਼ (ਐੱਮ. ਆਈ.) ਦੇ ਦਿੱਗਜ ਆਲਰਾਊਂਡਰ ਕੀਰੋਨ ਪੋਲਾਰਡ ਨੇ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਤੋਂ ਸੰਨਿਆਸ ਲੈਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਫਰੈਂਚਾਈਜ਼ੀ ਨੂੰ ਬਦਲਾਅ ਦੀ ਲੋੜ ਹੈ ਅਤੇ ਜੇਕਰ ਉਹ ਐੱਮ.ਆਈ. ਵੱਲੋਂ ਨਹੀਂ ਖੇਡ ਸਕਦੇ ਤਾਂ ਐੱਮ.ਆਈ. ਦੇ ਖਿਲਾਫ ਵੀ ਨਹੀਂ ਖੇਡਣਾ ਚਾਹੁੰਦੇ ਹਨ। ਟਵਿੱਟਰ 'ਤੇ ਜਾਰੀ ਇਕ ਬਿਆਨ 'ਚ ਪੋਲਾਰਡ ਨੇ ਕਿਹਾ ਕਿ ਉਨ੍ਹਾਂ ਨੇ MI ਦੇ ਬੱਲੇਬਾਜ਼ੀ ਕੋਚ ਦੀ ਭੂਮਿਕਾ ਨੂੰ ਸਵੀਕਾਰ ਕਰ ਲਿਆ ਹੈ ਅਤੇ ਹਾਲਾਂਕਿ ਉਹ ਯੂਏਈ 'ਚ ਹੋਣ ਵਾਲੀ ਇੰਟਰਨੈਸ਼ਨਲ ਲੀਗ ਟੀ-20 'ਚ ਮੁੰਬਈ ਦੀ ਮਲਕੀਅਤ ਵਾਲੀ ਫਰੈਂਚਾਇਜ਼ੀ ਲਈ ਖੇਡਣਗੇ।
ਇਹ ਵੀ ਪੜ੍ਹੋ: ਇਸ ਬੱਚੀ ਦੇ ਜਨਮ ਲੈਂਦੇ ਹੀ ਦੁਨੀਆ ਦੀ ਆਬਾਦੀ ਹੋਈ 8 ਅਰਬ ਤੋਂ ਪਾਰ, ਜਾਣੋ ਕੌਣ ਹੈ ਇਹ ਬੱਚੀ?
ਆਈ.ਪੀ.ਐੱਲ. ਦੇ 13 ਸੀਜ਼ਨਾਂ ਵਿੱਚ ਐੱਮ.ਆਈ. ਦੀ ਨੁਮਾਇੰਦਗੀ ਕਰਨ ਵਾਲੇ ਪੋਲਾਰਡ ਨੇ ਕਿਹਾ ਕਿ ਉਨ੍ਹਾਂ ਟੂਰਨਾਮੈਂਟ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਸਫ਼ਲ ਟੀਮ ਲਈ ਖੇਡਣਾ ਮਾਣ ਦੀ ਗੱਲ ਹੈ। ਪੋਲਾਰਡ ਨੇ ਟੀਮ ਮੈਨੇਜਮੈਂਟ ਦੇ ਨਾਲ-ਨਾਲ ਮੁਕੇਸ਼ ਅੰਬਾਨੀ, ਨੀਤਾ ਅੰਬਾਨੀ ਅਤੇ ਆਕਾਸ਼ ਅੰਬਾਨੀ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ ਕੀਤਾ। ਪੋਲਾਰਡ ਉਨ੍ਹਾਂ ਕੁਝ ਖਿਡਾਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਆਈ.ਪੀ.ਐੱਲ. ਵਿੱਚ 100 ਤੋਂ ਵੱਧ ਮੈਚ ਖੇਡੇ ਹਨ ਅਤੇ ਇਕ ਹੀ ਫਰੈਂਚਾਇਜ਼ੀ ਨਾਲ ਸਬੰਧਤ ਰਹੇ।
ਇਹ ਵੀ ਪੜ੍ਹੋ: IPL ਦਾ ਅਗਲਾ ਸੀਜ਼ਨ ਨਹੀਂ ਖੇਡੇਗਾ ਆਸਟ੍ਰੇਲੀਆ ਦਾ ਇਹ ਖ਼ਿਡਾਰੀ, ਦੱਸੀ ਵਜ੍ਹਾ
ਪੋਲਾਰਡ ਤੋਂ ਇਲਾਵਾ, ਵਿਰਾਟ ਕੋਹਲੀ (ਰਾਇਲ ਚੈਲੰਜਰਜ਼ ਬੰਗਲੌਰ), ਸੁਨੀਲ ਨਰਾਇਣ (ਕੋਲਕਾਤਾ ਨਾਈਟ ਰਾਈਡਰਜ਼), ਜਸਪ੍ਰੀਤ ਬੁਮਰਾਹ (ਮੁੰਬਈ ਇੰਡੀਅਨਜ਼) ਅਤੇ ਲਸਿਥ ਮਲਿੰਗਾ (ਮੁੰਬਈ ਇੰਡੀਅਨਜ਼) ਵੀ ਆਪਣੇ ਆਈ.ਪੀ.ਐੱਲ. ਕਰੀਅਰ ਦੌਰਾਨ ਸਿਰਫ਼ ਇੱਕ ਫਰੈਂਚਾਇਜ਼ੀ ਨਾਲ ਸਬੰਧਤ ਰਹੇ ਹਨ। ਮੁੰਬਈ ਇੰਡੀਅਨਜ਼ ਨਾਲ 5 ਆਈ.ਪੀ.ਐੱਲ. ਅਤੇ ਇੱਕ ਚੈਂਪੀਅਨਜ਼ ਟਰਾਫੀ ਜਿੱਤਣ ਵਾਲੇ ਪੋਲਾਰਡ ਨੇ 171 ਮੈਚਾਂ ਵਿੱਚ 147.32 ਦੀ ਸਟ੍ਰਾਈਕ ਰੇਟ ਨਾਲ 3412 ਦੌੜਾਂ ਬਣਾਈਆਂ, ਜਦੋਂਕਿ ਉਨ੍ਹਾਂ ਦਾ ਸਰਵਸ੍ਰੇਸ਼ਠ ਸਕੋਰ 87 ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ 107 ਮੈਚਾਂ 'ਚ ਗੇਂਦਬਾਜ਼ੀ ਕਰਦੇ ਹੋਏ 69 ਵਿਕਟਾਂ ਲਈਆਂ ਅਤੇ 103 ਕੈਚ ਵੀ ਫੜੇ।
ਇਹ ਵੀ ਪੜ੍ਹੋ: ਤਲਾਕ ਦੀਆਂ ਖ਼ਬਰਾਂ ਦਰਮਿਆਨ ਸ਼ੋਏਬ ਨੇ ਸਾਨੀਆ ਮਿਰਜ਼ਾ ਨੂੰ ਦਿੱਤੀਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ
ਕੁੰਬਲੇ ਦੀ ਰਾਏ- ਟੈਸਟ ਤੇ ਸੀਮਿਤ ਓਵਰਾਂ ਦੀਆਂ ਵੱਖ-ਵੱਖ ਹੋਣ ਟੀਮਾਂ
NEXT STORY