ਨਵੀਂ ਦਿੱਲੀ— ਭਾਰਤ ਨੂੰ 2011 'ਚ ਦੂਜੀ ਵਾਰ ਵਿਸ਼ਵ ਜੇਤੂ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਣ ਨਾਲੇ ਮੁਨਾਫ ਪਟੇਲ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਇਕ ਖਬਰ ਮੁਤਾਬਕ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਤਾਂ ਅਲਵਿਦਾ ਕਹਿ ਦਿੱਤਾ ਹੈ, ਪਰ ਕ੍ਰਿਕਟ ਦਾ ਮੈਦਾਨ ਨਹੀਂ ਛੱਡਣਗੇ। ਮੁਨਾਫ ਹੁਣ ਆਉਣ ਵਾਲੀ ਟੀ10 ਲੀਗ ਦਾ ਹਿੱਸਾ ਹੋਣਗੇ। ਜਿੱਥੇ ਉਹ ਰਾਜਪੂਤ ਟੀਮ ਵੱਲੋਂ ਨਹੀਂ ਖੇਡਣਗੇ। ਸਚਿਨ ਤੇਂਦੁਲਕਰ ਨੂੰ ਆਪਣੀ ਗੇਂਦਬਾਜ਼ੀ ਤੋਂ ਪ੍ਰਭਾਵਿਤ ਕਰਨ ਵਾਲੇ ਮੁਨਾਫ ਪਟੇਲ ਨੇ 2003 'ਚ ਰਾਜਕੋਟ 'ਚ ਮਹਿਮਾਨ ਟੀਮ ਨਿਊਜ਼ੀਲੈਂਡ ਖਿਲਾਫ ਭਾਰਤ-ਏ ਵੱਲੋਂ ਖੇਡਦੇ ਹੋਏ ਫਰਸਟ ਕਲਾਸ ਕ੍ਰਿਕਟ 'ਚ ਕਦਮ ਰੱਖਿਆ ਸੀ। ਡੈਬਿਊ 'ਚ ਤਿੰਨ ਸਾਲ ਉਨ੍ਹਾਂ ਨੂੰ ਭਾਰਤ ਦੀ ਟੈਸਟ ਟੀਮ 'ਚ ਖੇਡਣ ਦਾ ਮੌਕਾ ਮਿਲਿਆ ਅਤੇ 2006 'ਚ ਡਰਬਨ 'ਚ ਸਾਊਥ ਅਫਰੀਕਾ ਖਿਲਾਫ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਸੀ।

ਇਸਦੇ ਇਕ ਮਹੀਨੇ ਬਾਅਦ ਉਨ੍ਹਾਂ ਨੇ ਵਨ ਡੇ ਕ੍ਰਿਕਟ 'ਚ ਡੈਬਿਊ ਕੀਤਾ, ਹਾਲਾਂਕਿ ਪਟੇਲ ਦਾ ਕਰੀਅਰ ਜ਼ਿਆਦਾਤਰ ਸੱਟਾਂ ਤੋਂ ਪ੍ਰਭਾਵਿਤ ਰਿਹਾ, ਜਿਸਦੇ ਕਾਰਨ ਉਹ 13 ਟੈਸਟ ਅਤੇ 70 ਵਨ ਡੇ ਮੈਚ ਹੀ ਖੇਡ ਸਕੇ। ਉਨ੍ਹਾਂ ਨੇ ਆਪਣੀ ਆਖਰੀ ਇੰਟਰਨੈਸ਼ਨਲ ਮੁਕਾਬਲਾ 2011 'ਚ ਖੇਡਿਆ ਸੀ। ਪਟੇਲ ਨੇ ਤਿੰਨ ਟੀ20 ਮੈਚ ਵੀ ਖੇਡੇ ਹਨ। ਪਟੇਲ ਨੇ ਕਿਹਾ ਕਿ ਇਸ ਸਮੇਂ ਸੰਨਿਆਸ ਲੈਣ ਦਾ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ, ਕਿਉਂਕਿ ਉਨ੍ਹਾਂ ਨੇ ਜਿਨਾਂ ਖਿਡਾਰੀਆਂ ਨਾਲ ਕ੍ਰਿਕਟ ਖੇਡਿਆ ਹੈ, ਉਹ ਸਾਰੇ ਸੰਨਿਆਸ ਲੈ ਚੁੱਕੇ ਹਨ। ਉਨ੍ਹਾਂ 'ਚੋਂ ਸਿਰਫ ਧੋਨੀ ਹੀ ਹਨ, ਜੋ ਅਜੇ ਤੱਕ ਖੇਡ ਰਹੇ ਹਨ। ਇਸ ਲਈ ਕੋਈ ਦੁੱਖ ਨਹੀਂ ਹੈ। ਸਭ ਦਾ ਸਮਾਂ ਖਤਮ ਹੋ ਚੁੱਕਿਆ ਹੈ। ਪਟੇਲ ਨੇ ਕਿਹਾ ਕਿ ਦੁੱਖ ਉਸ ਸਮੇਂ ਹੁੰਦਾ, ਜਦੋਂ ਸਾਰੇ ਖੇਡ ਰਹੇ ਹੁੰਦੇ ਅਤੇ ਮੈਂ ਸੰਨਿਆਸ ਲੈਂਦਾ। ਸੰਨਿਆਸ ਲੈਣ ਦੇ ਆਪਣੇ ਫੈਸਲੇ 'ਤੇ ਪਟੇਲ ਨੇ ਕਿਹਾ ਕਿ ਕੋਈ ਖਾਸ ਕਾਰਨ ਨਹੀਂ ਹੈ। ਉਮਰ ਹੋ ਚੁੱਕੀ ਹੈ ਫਿਟਨੈੱਸ ਵੀ ਪਹਿਲੀ ਵਰਗੀ ਨਹੀਂ ਹੈ। ਨੌਜਵਾਨ ਮੌਕਿਆਂ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਲਈ ਸਭ ਤੋਂ ਵੱਡੀ ਉਪਬਲਧੀ ਤਾਂ ਇਹੀ ਹੈ ਕਿ ਮੈਂ 2011 ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਹਾਂ।

2011 ਵਿਸ਼ਵ ਕੱਪ ਮੈਚ ਨੂੰ ਜਦੋਂ ਵੀ ਯਾਦ ਕੀਤਾ ਜਾਂਦਾ ਹੈ, ਮੁਨਾਫ ਨੂੰ ਇੰਗਲੈਂਡ ਖਿਲਾਫ ਟਾਈ ਮੈਚ ਦਾ ਆਖਰੀ ਓਵਰ ਕਰਨ ਲਈ ਯਾਦ ਕੀਤਾ ਜਾਂਦਾ ਹੈ, ਇੰਗਲੈਂਡ ਨੂੰ 14 ਦੌੜਾਂ ਚਾਹੀਦੀਆਂ ਸਨ। ਇੰਗਲੈਂਡ ਨੇ ਪਹਿਲੀਆਂ ਤਿੰਨ ਗੇਂਦਾਂ 'ਤੇ 9 ਦੌੜਾਂ ਬਣਾਈਆਂ ਸਨ। ਅਤੇ ਆਖਰੀ ਗੇਂਦ 'ਤੇ ਦੋ ਦੌੜਾਂ ਦੀ ਜ਼ਰੂਰਤ ਸੀ। ਅਜਿਹੇ 'ਚ ਮੁਨਾਫ ਨੇ ਸਿਰਫ ਇਕ ਦੌੜ ਦਿੱਤੀ ਅਤੇ ਮੈਚ ਟਾਈ ਕਰਵਾ ਲਿਆ।
ਬਲਾਤਕਾਰ ਦੇ ਦੋਸ਼ ਕਾਰਨ ਰੋਨਾਲਡੋ ਨੂੰ ਨਹੀਂ ਮਿਲੀ ਪੁਰਤਗਾਲ ਦੀ ਟੀਮ 'ਚ ਜਗ੍ਹਾ
NEXT STORY