ਮਲਾਗਾ (ਸਪੇਨ) : ਸਪੇਨ ਦੇ ਮਹਾਨ ਖਿਡਾਰੀ ਰਾਫੇਲ ਨਡਾਲ ਮੰਗਲਵਾਰ ਤੋਂ ਇੱਥੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਹੋਣ ਵਾਲੇ ਡੇਵਿਸ ਕੱਪ ਫਾਈਨਲ ਦੇ ਜ਼ਰੀਏ ਟੈਨਿਸ ਨੂੰ ਅਲਵਿਦਾ ਕਹਿਣ ਦੀ ਤਿਆਰੀ ਕਰ ਰਹੇ ਹਨ। 38 ਸਾਲਾ ਨਡਾਲ 20 ਸਾਲਾਂ ਤੋਂ ਵੱਧ ਸਮੇਂ ਤੋਂ ਖੇਡ ਰਿਹਾ ਹੈ ਅਤੇ ਸੰਨਿਆਸ ਲੈਣ ਵਾਲੇ ਟੈਨਿਸ ਦੇ 'ਬਿਗ ਥ੍ਰੀ' ਤੋਂ ਦੂਜੇ ਖਿਡਾਰੀ ਹਨ। ਰੋਜਰ ਫੈਡਰਰ ਨੇ 2022 ਵਿੱਚ ਖੇਡ ਤੋਂ ਸੰਨਿਆਸ ਲੈ ਲਿਆ ਸੀ ਜਦੋਂ ਕਿ ਨੋਵਾਕ ਜੋਕੋਵਿਚ ਅਜੇ ਵੀ ਖੇਡ ਰਿਹਾ ਹੈ।
ਪਿਛਲੇ ਹਫ਼ਤੇ ਤੋਂ ਮਾਲਾਗਾ ਵਿੱਚ ਲਗਾਤਾਰ ਅਭਿਆਸ ਕਰ ਰਹੇ ਨਡਾਲ ਨੇ ਕਿਹਾ, “ਇਹ ਇੱਕ ਮੁਸ਼ਕਲ ਫੈਸਲਾ ਹੈ ਜਿਸ ਨੂੰ ਲੈਣ ਵਿੱਚ ਮੈਨੂੰ ਸਮਾਂ ਲੱਗਿਆ। ਪਰ ਜ਼ਿੰਦਗੀ ਵਿਚ ਜੋ ਵੀ ਸ਼ੁਰੂ ਹੋਇਆ ਹੈ, ਉਸ ਦਾ ਅੰਤ ਤਾਂ ਹੋਣਾ ਹੀ ਹੈ। ਮੈਨੂੰ ਲੱਗਦਾ ਹੈ ਕਿ ਅਲਵਿਦਾ ਕਹਿਣ ਦਾ ਇਹ ਸਹੀ ਸਮਾਂ ਹੈ। ਮੇਰਾ ਕਰੀਅਰ ਮੇਰੀ ਕਲਪਨਾ ਤੋਂ ਵੀ ਜ਼ਿਆਦਾ ਲੰਬਾ ਅਤੇ ਸਫਲ ਰਿਹਾ ਹੈ।''
ਇਹ ਅਜੇ ਸਪੱਸ਼ਟ ਨਹੀਂ ਹੈ ਕਿ ਨਡਾਲ ਦਾ ਆਖਰੀ ਮੈਚ ਕਦੋਂ ਹੋਵੇਗਾ ਕਿਉਂਕਿ ਡੇਵਿਸ ਕੱਪ ਇਕ ਟੀਮ ਈਵੈਂਟ ਹੈ ਅਤੇ ਨਤੀਜਾ ਅਜੇ ਤੈਅ ਨਹੀਂ ਹੋਇਆ ਹੈ। ਸਪੇਨ ਨੇ ਮੰਗਲਵਾਰ ਨੂੰ ਨੀਦਰਲੈਂਡ ਨਾਲ ਖੇਡਣਾ ਹੈ ਅਤੇ ਜੇਕਰ ਉਹ ਜਿੱਤਦਾ ਹੈ ਤਾਂ ਸ਼ੁੱਕਰਵਾਰ ਨੂੰ ਸੈਮੀਫਾਈਨਲ 'ਚ ਉਸ ਦਾ ਸਾਹਮਣਾ ਕੈਨੇਡਾ ਜਾਂ ਜਰਮਨੀ ਨਾਲ ਹੋਵੇਗਾ। ਸਿੰਗਲਜ਼ ਵਿੱਚ ਦੋ ਅਤੇ ਡਬਲਜ਼ ਵਿੱਚ ਇੱਕ ਮੈਚ ਹੋਣਾ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਨਡਾਲ ਸਿੰਗਲਜ਼, ਡਬਲਜ਼ ਜਾਂ ਦੋਵੇਂ ਹੀ ਖੇਡਣਗੇ ਜਾਂ ਨਹੀਂ। ਨਡਾਲ ਦੇ ਨਾਲ-ਨਾਲ ਸਪੇਨ ਦੀ ਟੀਮ 'ਚ ਚਾਰ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਕਾਰਲੋਸ ਅਲਕਾਰਜ਼, ਰੌਬਰਟੋ ਬਤਿਸਤਾ ਆਗੁਟ, ਪੇਡਰੋ ਮਾਰਟੀਨੇਜ਼ ਅਤੇ ਮਾਰਸੇਲ ਗ੍ਰੈਨੋਲਰਸ ਸ਼ਾਮਲ ਹਨ।
ਵੈਸਟਇੰਡੀਜ਼ ਖਿਲਾਫ ਆਖਰੀ ਮੈਚ ਰੱਦ ਹੋਣ ਤੋਂ ਬਾਅਦ ਇੰਗਲੈਂਡ ਨੇ ਜਿੱਤੀ ਟੀ20 ਸੀਰੀਜ਼
NEXT STORY