ਬਰਲਿਨ– ਰਾਫੇਲ ਨਡਾਲ ਨੇ ਅਗਲੇ ਹਫਤੇ ਬਰਲਿਨ ਵਿਚ ਹੋਣ ਵਾਲੇ ਲਾਵੇਰ ਕੱਪ ਤੋਂ ਨਾਂ ਵਾਪਸ ਲੈ ਲਿਆ ਹੈ, ਜਿਸ ਤੋਂ ਇਹ ਸ਼ੱਕ ਪੈਦਾ ਹੋ ਗਿਆ ਹੈ ਕਿ ਸਪੇਨ ਦਾ ਇਹ ਮਹਾਨ ਟੈਨਿਸ ਖਿਡਾਰੀ ਅੱਗੇ ਕਦੋਂ ਖੇਡੇਗਾ। ਲਾਵੇਰ ਕੱਪ ਤੋਂ ਹੀ ਰੋਜ਼ਰ ਫੈਡਰਰ ਨੇ 2022 ਵਿਚ ਟੈਨਿਸ ਨੂੰ ਅਲਵਿਦਾ ਕਿਹਾ ਸੀ, ਜਿਹੜਾ ਡਬਲਜ਼ ਵਿਚ ਨਡਾਲ ਦੇ ਨਾਲ ਖੇਡਿਆ ਸੀ।
ਨਡਾਲ ਪੈਰਿਸ ਓਲੰਪਿਕ ਤੋਂ ਬਾਅਦ ਖੇਡਿਆ ਨਹੀਂ ਹੈ। ਉਸ ਨੇ ਕਿਹਾ,‘‘ਮੈਨੂੰ ਇਹ ਦੱਸਦੇ ਹੋਏ ਨਿਰਾਸ਼ਾ ਹੋ ਰਹੀ ਹੈ ਕਿ ਮੈਂ ਅਗਲੇ ਹਫਤੇ ਬਰਲਿਨ ਵਿਚ ਲਾਵੇਰ ਕੱਪ ਨਹੀਂ ਖੇਡ ਸਕਾਂਗਾ। ਇਹ ਟੀਮ ਮੁਕਾਬਲੇਬਾਜ਼ੀ ਹੈ ਤੇ ਮੈਂ ਟੀਮ ਯੂਰਪ ਦਾ ਸਮਰਥਕ ਹਾਂ। ਮੈਨੂੰ ਉਹ ਹੀ ਕਰਨਾ ਹੈ ਜਿਹੜਾ ਟੀਮ ਲਈ ਸਰਵਸ੍ਰੇਸ਼ਠ ਹੈ ਤੇ ਇਸ ਸਮੇਂ ਦੂਜੇ ਖਿਡਾਰੀ ਹਨ ਜਿਹੜੇ ਟੀਮ ਨੂੰ ਜਿਤਾ ਸਕਦੇ ਹਨ।’’ 38 ਸਾਲਾ ਇਸ ਖਿਡਾਰੀ ਨੇ ਇਸ ਬਾਰੇ ਵਿਚ ਕੁਝ ਨਹੀਂ ਦੱਸਿਆ ਕਿ ਉਸਦੀ ਫਿਟਨੈੱਸ ਕਿਹੋ ਜਿਹੀ ਹੈ ਜਾਂ ਉਹ ਅੱਗੇ ਕਦੋਂ ਖੇਡੇਗਾ।
Duleep Trophy: ਸ਼੍ਰੇਅਸ ਅਈਅਰ ਨੇ ਪਹਿਲੀ ਗੇਂਦ 'ਤੇ ਲਿਆ ਵਿਕਟ, ਬੱਲੇਬਾਜ਼ੀ ਕਰਦੇ ਹੋਏ ਜ਼ੀਰੋ 'ਤੇ ਹੋਏ ਸਨ ਆਊਟ
NEXT STORY