ਮੇਸਨ— ਜਾਪਾਨ ਦੀ ਟੈਨਿਸ ਸਟਾਰ ਨਾਓਮੀ ਓਸਾਕਾ ਨੇ ਕਿਹਾ ਹੈ ਕਿ ਉਹ ਸਿਨਸਿਨਾਟੀ ਓਪਨ ਦੀ ਆਪਣੀ ਇਨਾਮੀ ਰਾਸ਼ੀ ਹੈਤੀ ਦੇ ਭੂਚਾਲ ਪੀੜਤਾਂ ਨੂੰ ਦਾਨ ਦੇਵੇਗੀ। ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਮੈਂ ਉਨ੍ਹਾਂ ਲਈ ਬਹੁਤ ਜ਼ਿਆਦਾ ਨਹੀਂ ਕਰ ਰਹੀ ਹਾਂ। ਮੈਂ ਸੋਚਦੀ ਹਾਂ ਕਿ ਮੈਂ ਹੋਰ ਕੀ ਕਰ ਸਕਦੀ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਪੁਰਸਕਾਰ ਰਾਸ਼ੀ ਦੇਵਾਂਗੀ ਤਾਂ ਜੋ ਲੋਕਾਂ ’ਚ ਜਾਗਰੂਕਤਾ ਪੈਦਾ ਹੋਵੇ। ਇਸ ਲਈ ਮੈਂ ਇਸ ਦਾ ਐਲਾਨ ਕੀਤਾ ਹੈ।’’
ਹੈਤੀ ’ਚ ਆਏ ਵਿਨਾਸ਼ਕਾਰੀ ਭੂਚਾਲ ਨਾਲ ਹੁਣ ਤਕ ਕਰੀਬ 1400 ਲੋਕ ਮਾਰੇ ਜਾ ਚੁੱਕੇ ਹਨ। ਓਸਾਕਾ ਦੇ ਪਿਤਾ ਹੈਤੀ ਦੇ ਹਨ ਤੇ ਮਾਂ ਜਾਪਾਨੀ ਹੈ। ਉਨ੍ਹਾਂ ਨੂੰ ਸਿਨਸਿਨਾਟੀ ਓਪਨ ’ਚ ਪਹਿਲੇ ਹੀ ਦੌਰ ’ਚ ਬਾਈ ਮਿਲੀ ਹੈ। ਹੁਣ ਉਨ੍ਹਾਂ ਦਾ ਸਾਹਮਣਾ ਕੋਕੋ ਗਾਫ ਤੇ ਕੁਆਲੀਫ਼ਾਇਰ ਸਿਯੇਹ ਸੁ ਵੇਈ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਓਲੰਪਿਕ ਤੋਂ ਬਾਅਦ ਹੁਣ ਪੈਰਾਲੰਪਿਕ ’ਤੇ ਦੇਸ਼ ਦੀਆਂ ਨਜ਼ਰਾਂ, PM ਮੋਦੀ ਨੇ ਖਿਡਾਰੀਆਂ ਦਾ ਵਧਾਇਆ ਹੌਸਲਾ
NEXT STORY