ਲੁਸਾਨੇ— ਕੌਮਾਂਤਰੀ ਹਾਕੀ ਮਹਾਸੰਘ (ਐੱਫ. ਐੱਚ. ਆਈ.) ਦੇ ਪ੍ਰਧਾਨ ਭਾਰਤ ਦੇ ਡਾ. ਨਰਿੰਦਰ ਧਰੁਵ ਬਤਰਾ ਨੇ ਕੋਰੋਨਾ ਮਹਾਮਾਰੀ ਦੇ ਬਾਵਜੂਦ ਟੋਕੀਓ ਓਲੰਪਿਕ 2020 ਦਾ ਸਫਲਤਾ ਨਾਲ ਆਯੋਜਨ ਕਰਨ ਲਈ ਜਾਪਾਨ ਦੇ ਅਧਿਕਾਰੀ, ਜਾਪਾਨ ਓਲੰਪਿਕ ਕਮੇਟੀ ਤੇ ਕੌਮਾਂਤਰੀ ਓਲੰਪਿਕ ਕਮੇਟੀ ਨੂੰ ਆਪਣੇ ਤੇ ਗਲੋਬਲ ਹਾਕੀ ਭਾਈਚਾਰੇ ਵੱਲੋਂ ਧੰਨਵਾਦ ਕੀਤਾ ਹੈ। ਬਤਰਾ ਨੇ ਕਿਹਾ ਕਿ ਇੰਨੀਆਂ ਬਿਹਤਰ ਖੇਡਾਂ ਦਾ ਆਯੋਜਨ ਕਰਨਾ ਇਕ ਸ਼ਾਨਦਾਰ ਉਪਲਬਧੀ ਹੈ। ਉਨ੍ਹਾਂ ਕਿਹਾ, ‘‘ਆਪਣੇ ਵੱਲੋਂ ਅਸੀਂ ਚੋਟੀ ਦੇ ਪੱਧਰ ਦੀ ਹਾਕੀ ਤੇ ਸ਼ਾਨਦਾਰ ਮੈਚ ਦੇਖੇ, ਹਾਲਾਂਕਿ ਕੋਵਿਡ-19 ਸੰਕਟ ਨੂੰ ਦੇਖਦੇ ਹੋਏ ਆਮ ਨਾਲੋਂ ਜ਼ਿਆਦਾ ਤਿਆਰੀ ਕੀਤੀ ਗਈ ਸੀ’’
ਉਨ੍ਹਾਂ ਨਾਲ ਹੀ ਕਿਹਾ, ‘‘ਮੈਂ ਪੂਰੇ ਦਿਲ ਨਾਲ ਸਾਰੀਆਂ ਟੀਮਾਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਜੋ ਮੁਸ਼ਕਲ ਹਾਲਾਤ ਦੇ ਬਾਵਜੂਦ ਸਾਡੇ ਖੇਡ ਲਈ ਬਿਹਤਰੀਨ ਦੂਤ ਸਾਬਤ ਹੋਈਆਂ।’’ਐੱਫ. ਆਈ. ਐੱਚ ਦੇ ਪ੍ਰਧਾਨ ਨੇ ਕਿਹਾ, ‘‘ਵੱਖੋ-ਵੱਖ ਮਹਾਦੀਪਾਂ ਤੋਂ ਟੀਮਾਂ ਸੈਮੀਫ਼ਾਈਨਲ ’ਚ ਉਤਰੀਆਂ। ਸਾਡੀ ਖੇਡ ਦੇ ਗੋਲਬਲ ਪੱਧਰ ’ਤੇ ਸਫਲਤਾ ਹਾਸਲ ਕਰਨ ਇਹ ਇਕ ਵੱਡਾ ਕਦਮ ਹੈ। ਉਨ੍ਹਾਂ ਨੇ ਸਾਰੇ ਤਮਗ਼ਾ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ, ‘‘ਤਮਗਾ ਜੇਤੂਆਂ ਨੂੰ ਖ਼ਾਸ ਵਧਾਈ ਹੋਵੇ। ਇਹ ਉਪਲਬਧੀ ਤੁਹਾਡੇ ਸਾਰਿਆਂ ਦੇ ਕਰੀਅਰ ’ਚ ਹਮੇਸ਼ਾ ਲਈ ਦਰਜ ਹੋ ਗਈ ਹੈ।
ਖੇਡ ਮੰਤਰੀ ਨੇ 'ਫਿਟ ਇੰਡੀਆ ਫ੍ਰੀਡਮ ਰਨ 2.0' ਕੀਤੀ ਲਾਂਚ
NEXT STORY