ਕਰਾਚੀ— ਪਾਕਿਸਤਾਨ ਦੀ 1994 ਵਿਸ਼ਵ ਕੱਪ ਜੇਤੂ ਹਾਕੀ ਟੀਮ ਦੇ ਮੈਂਬਰ ਨਾਵੀਦ ਆਲਮ ਬਲੱਡ ਕੈਂਸਰ ਨਾਲ ਪੀੜਤ ਹਨ ਤੇ ਉਨ੍ਹਾਂ ਨੇ ਇਲਾਜ ਲਈ ਸਰਕਾਰ ਤੋਂ ਮਾਲੀ ਮਦਦ ਮੰਗੀ ਹੈ। ਫ਼ੁਲਬੈਕ ਨਾਵੀਦ ਸਿਡਨੀ ’ਚ 1994 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ।
ਉਨ੍ਹਾਂ ਨੇ ਸਰਕਾਰ ਤੇ ਖੇਡ ਅਦਾਰਿਆਂ ਤੋਂ ਕੈਂਸਰ ਦੇ ਇਲਾਜ ਲਈ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਦੀ ਭੈਣ ਨਰਗਿਸ ਨੇ ਮੀਡੀਆ ਨੂੰ ਦੱਸਿਆ ਕਿ ਬਲੱਡ ਕੈਂਸਰ ਦੇ ਇਲਾਜ ਲਈ 40 ਲੱਖ ਪਾਕਿਸਤਾਨੀ ਰੁਪਏ ਦੀ ਜ਼ਰੂਰਤ ਹੈ ਤੇ ਉਨ੍ਹਾਂ ਦੀ ਮਾਲੀ ਹਾਲਤ ਠੀਕ ਨਹੀਂ ਹੈ। ਨਰਗਿਸ ਨੇ ਕਿਹਾ, ‘‘ਮੈਂ ਪ੍ਰਧਾਨਮੰਤਰੀ ਇਮਰਾਨ ਖ਼ਾਨ ਤੋਂ ਅਪੀਲ ਕਰਦੀ ਹਾਂ ਕਿ ਸਾਡੀ ਮਦਦ ਕਰੋ।’’
ਸ਼੍ਰੀਲੰਕਾਈ ਖਿਡਾਰੀਆਂ ਨੇ ਸਮਝੌਤੇ ’ਤੇ ਹਸਤਾਖਰ ਕੀਤੇ, ਮੈਥਿਊਜ਼ ਭਾਰਤ ਵਿਰੁੱਧ ਸੀਰੀਜ਼ ਤੋਂ ਹਟੇ
NEXT STORY