ਨਵੀਂ ਦਿੱਲੀ: ਛੱਤੀਸਗੜ੍ਹ ਵਿਚ ਨਕਸਲੀਆਂ ਵੱਲੋਂ ਕੀਤੇ ਗਏ ਹਮਲੇ ਵਿਚ ਦੇਸ਼ ਦੇ 22 ਜਵਾਨ ਸ਼ਹੀਦ ਹੋ ਗਏ, ਜਦੋਂਕਿ ਕਈ ਹੋਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹਨ। ਬੀਜਾਪੁਰ ਅਤੇ ਸੁਕਮਾ ਵਿਚ ਜਵਾਨਾਂ ਦੀ ਸ਼ਹਾਦਤ ’ਤੇ ਜਿੱਥੇ ਦੇਸ਼ ਵਿਚ ਸੋਗ ਦੀ ਲਹਿਰ ਹੈ, ਉਥੇ ਹੀ ਨਕਸਲੀਆਂ ਦੀ ਇਸ ਕਾਇਰਾਨਾ ਹਰਕਤ ’ਤੇ ਦੇਸ਼ਵਾਸੀਆਂ ਵਿਚ ਗੁੱਸਾ ਵੀ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਯੁਵਰਾਜ ਸਿੰਘ, ਰਵਿੰਦਰ ਜਡੇਜਾ, ਵਰਿੰਦਰ ਸਹਿਵਾਗ ਅਤੇ ਪਹਿਲਵਾਨ ਯੋਗਸ਼ਵਰ ਦੱਤ ਸਮੇਤ ਦੇਸ਼ ਦੇ ਕਈ ਖਿਡਾਰੀਆਂ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਸ਼ਹੀਦਾਂ ਦੇ ਪਰਿਵਾਰ ਦੇ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ।
ਵਿਰਾਟ ਨੇ ਲਿਖਿਆ, ‘ਸਾਡੇ ਬਹਾਦੁਰ ਜਵਾਨਾਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਹੋਇਆ। ਸ਼ਹੀਦਾਂ ਦੇ ਪਰਿਵਾਰਾਂ ਦੇ ਪ੍ਰਤੀ ਮੇਰੀ ਹਮਦਰਦੀ ਹੈ।’

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਲਿਖਿਆ, ‘ਮੈਂ ਛੱਤੀਸਗੜ੍ਹ ਵਿਚ ਨਕਸਲ ਹਮਲੇ ਵਿਚ ਸ਼ਹੀਦ ਹੋਏ ਸਾਹਸੀ ਫ਼ੌਜੀਆਂ ਨੂੰ ਸਨਮਾਨ ਦਿੰਦਾ ਹਾਂ। ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ।’

ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਲਿਖਿਆ, ‘ਛੱਤੀਸਗੜ੍ਹ ਦੇ ਸੁਕਮਾ ਵਿਚ ਨਕਸਲ ਹਮਲੇ ਵਿਚ 22 ਸੁਰੱਖਿਆ ਕਰਮੀਆਂ ਦੀ ਸ਼ਹਾਦਤ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸੁਣ ਕੇ ਦਿਲ ਟੁੱਟ ਗਿਆ। ਰਾਸ਼ਟਰ ਉਨ੍ਹਾਂ ਜਵਾਨਾਂ ਦਾ ਰਿਣੀ ਹੈ, ਜਿਨ੍ਹਾਂ ਨੇ ਆਪਣਾ ਜੀਵਨ ਤਿਆਗ ਦਿੱਤਾ। ਸ਼ਹੀਦਾਂ ਨੂੰ ਨਮਨ।’

ਪਹਿਲਵਾਨ ਯੋਗੇਸ਼ਵਰ ਦੱਤ ਨੇ ਵੀ ਸ਼ਹੀਦਾਂ ਦੀ ਸ਼ਹਾਦਤ ’ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਲਿਖਿਆ, ‘ਛੱਤੀਸਗੜ੍ਹ ਦੇ ਬੀਜਾਪੁਰ ਵਿਚ ਸ਼ਹੀਦ ਹੋਏ ਮਾਂ ਭਾਰਤੀ ਦੇ ਵੀਰ ਜਵਾਨਾਂ ਨੂੰ ਕੋਟਿ ਕੋਟਿ ਨਮਨ ਅਤੇ ਸ਼ਰਧਾਂਜਲੀ। ਸੰਪੂਰਨ ਦੇਸ਼ ਸ਼ਹੀਦਾਂ ਅਤੇ ਉਨ੍ਹਾਂ ਪਰਿਵਾਰਾਂ ਦਾ ਰਿਣੀ ਰਹੇਗਾ।’

ਭਾਰਤੀ ਆਲਰਾਊਂਡਰ ਰਵਿਰੰਦਰ ਜਡੇਜਾ ਨੇ ਵੀ ਆਪਣੀ ਹਮਦਰਦੀ ਪ੍ਰਗਟ ਕੀਤੀ ਅਤੇ ਲਿਖਿਆ, ‘ਮੈਂ ਸੁਕਮਾ ਵਿਚ ਸ਼ਹੀਦ ਹੋਏ ਸਾਡੇ ਜਵਾਨਾਂ ਦੇ ਵੀਰਤਾਪੂਰਨ ਬਲਿਦਾਨ ਨੂੰ ਸਲਾਮ ਕਰਦਾ ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਮੇਰੀ ਹਮਦਰਦੀ ਪ੍ਰਗਟ ਕਰਦਾ ਹਾਂ।‘

ਨਿੱਜੀ ਸਕੂਲਾਂ ਦੇ ਮੁਕਾਬਲੇ ਛੇਤੀ ਵਿਕਸਿਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਖੇਡ ਮੈਦਾਨ
NEXT STORY