ਨਵੀਂ ਦਿੱਲੀ— ਦੁਨੀਆ ਦੇ ਸਭ ਤੋਂ ਮਹਿੰਗੇ ਫੁੱਟਬਾਲਰ ਨੇਮਾਰ ਵਿਸ਼ਵ ਕੱਪ 'ਚ ਹੁਣ ਤਕ ਉਮੀਦਾਂ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ। ਮੈਦਾਨ 'ਚ ਜਰੂਰਤ ਤੋਂ ਜ਼ਿਆਦਾ ਡਾਈਵ ਮਾਰਨ 'ਤੇ ਉਸਦਾ ਮਜ਼ਾਕ ਵੀ ਬਣ ਰਿਹਾ ਹੈ। ਰੀਓ ਡਿ ਜੇਨੇਰੀਓ ਦੇ ਇਕ ਵਾਰ ਨੇ ਬੁੱਧਵਾਰ ਨੂੰ ਬ੍ਰਾਜ਼ੀਲ ਤੇ ਸਰਬੀਆ ਦੇ ਵਿਚ ਹੋਣ ਵਾਲੇ ਅਹਿਮ ਮੈਚ ਦੇ ਦੌਰਾਨ ਫੁੱਟਬਾਲ ਪ੍ਰਸ਼ੰਸਕਾਂ ਨੂੰ ਨੇਮਾਰ ਦੇ ਹਰ ਡਾਈਵ 'ਤੇ ਫਰੀ ਸ਼ਾਟ (ਸ਼ਰਾਬ) ਦੇਣ ਦਾ ਐਲਾਨ ਕੀਤਾ ਹੈ।
ਉਤਰੀ ਰੀਓ ਦੇ ਸਰ ਵਾਲਟਰ ਪਬ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਿਖਿਆ ਕਿ ਨੇਮਾਰ ਜਦੋਂ ਵੀ ਮੈਦਾਨ 'ਤੇ ਡਿੱਗੇਗਾ, ਬਾਰ 'ਚ ਸਭ ਨੂੰ ਫਰੀ 'ਸ਼ਾਟ' ਮਿਲੇਗੀ। ਫੇਸਬੁੱਕ 'ਤੇ ਕੀਤੀ ਗਈ ਪੋਸਟ ਦੀ ਬਹੁਤ ਸ਼ਲਾਘਾ ਹੋ ਰਹੀ ਹੈ ਤੇ ਹੁਣ 550 ਤੋਂ ਜ਼ਿਆਦਾ ਵਾਰ ਇਸ ਨੂੰ ਸ਼ੇਅਰ ਕੀਤਾ ਜਾ ਚੁੱਕਿਆ ਹੈ। ਇਸ ਪੋਸਟ ਦੇ ਨਾਲ ਮੈਚ ਦਾ ਦਿਨ ਤੇ ਸਮੇਂ ਦੇ ਨਾਲ ਨੇਮਾਰ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ।
ਭਾਰਤ, ਈਰਾਨ ਨੇ ਕਬੱਡੀ ਮਾਸਟਰਸ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ
NEXT STORY