ਕੋਲਕਾਤਾ– ਹਮਲਾਵਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਭਿਆਨਕ ਕਾਰ ਹਾਦਸੇ ਤੋਂ ਬਚਣ ਤੋਂ ਬਾਅਦ ਆਸ਼ੀਸ਼ ਨਹਿਰਾ ਦੇ ਮਾਰਗਦਰਸ਼ਨ ਤੇ ਪ੍ਰਭਾਵ ਨੂੰ ਸਵੀਕਾਰ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਦੀ ‘ਖੁਸ਼ ਰਹਿਣ’ ਦੀ ਸਲਾਹ ਨੇ ਮੁਸ਼ਕਿਲ ਦੌਰ ਵਿਚ ਉਸਦੀ ਕਾਫੀ ਮਦਦ ਕੀਤੀ। ਪੰਤ 30 ਦਸੰਬਰ 2022 ਦੀ ਰਾਤ ਨੂੰ ਦਿੱਲੀ-ਦੇਹਰਾਦੂਨ ਮਾਰਗ ’ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਦੀ ਕਾਰ ਵਿਚ ਅੱਗ ਲੱਗ ਗਈ ਸੀ। ਇਸ ਹਾਦਸੇ ਵਿਚ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਉੱਭਰਨ ਲਈ ਉਸ ਨੂੰ ਕਈ ਸਰਜਰੀਆਂ ਦੀ ਲੋੜ ਪਈ।
ਉਸ ਨੇ ਕਿਹਾ,‘‘ਮੈਨੂੰ ਆਸ਼ੀਸ਼ ਨਹਿਰਾ ਦੀ ਇਕ ਸਲਾਹ ਤੋਂ ਕਾਫੀ ਫਾਇਦਾ ਹੋਇਆ ਸੀ। ਉਹ ਮੇਰੇ ਕਲੱਬ ਦਾ ਸੀਨੀਅਰ ਵੀ ਹੈ। ਉਹ ਮੇਰੇ ਕੋਲ ਆਇਆ, ਮੈਨੂੰ ਦੇਖਿਆ ਤੇ ਉਸ ਨੇ ਮੈਨੂੰ ਕਿਹਾ ਕਿ ਮੈਨੂੰ ਬਹੁਤ ਸੱਟਾਂ ਲੱਗੀਆਂ ਹਨ। ਮੈਂ ਸਿਰਫ ਇਕ ਚੀਜ਼ ਕਰ ਸਕਦਾ ਹਾਂ ਤੇ ਉਹ ਹੈ ਖੁਦ ਨੂੰ ਖੁਸ਼ ਰੱਖਣਾ। ਉਸ ਨੇ ਮੈਨੂੰ ਅਜਿਹੀ ਸੋਚ ਰੱਖਣ ਦੀ ਸਲਾਹ ਦਿੱਤੀ, ਜਿਸ ਤੋਂ ਮੈਨੂੰ ਖੁਸ਼ੀ ਮਿਲਦੀ ਹੈ।’’
ਲਖਨਊ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ
NEXT STORY