ਰਿਆਦ- ਡੇਵਿਡ ਨੇਰੇਸ ਨੇ ਦੋਨੋਂ ਹਾਫ਼ ’ਚ 1-1 ਗੋਲ ਕਰ ਕੇ ਮੌਜੂਦਾ ਸੀਰੀ ਏ ਚੈਂਪੀਅਨ ਨੇਪੋਲੀ ਨੂੰ ਸਾਊਦੀ ਅਰਬ ’ਚ ਖੇਡੇ ਗਏ ਫਾਈਨਲ ’ਚ ਬੋਲੋਗਨਾ ਨੂੰ 2-0 ਨਾਲ ਹਰਾਉਂਦੇ ਹੋਏ ਤੀਜੀ ਵਾਰ ਇਟਾਲੀਅਨ ਸੁਪਰ ਕੱਪ ਫੁੱਟਬਾਲ ਟੂਰਨਾਮੈਂਟ ਜਿੱਤਣ ’ਚ ਮਦਦ ਕੀਤੀ।
ਨੇਰੇਸ ਨੇ 39ਵੇਂ ਮਿੰਟ ’ਚ ਪਹਿਲਾ ਗੋਲ ਕੀਤਾ। ਉਸ ਦਾ 25 ਮੀਟਰ ਦੀ ਦੂਰੀ ਤੋਂ ਖੱਬੇ ਪੈਰ ਨਾਲ ਮਾਰਿਆ ਗੋਲ ਦੂਰ ਦੇ ਕੋਨੇ ’ਚ ਲੱਗਿਆ। ਉਸ ਨੇ ਬੋਲੋਗਨਾ ਦੇ ਗੋਲਕੀਪਰ ਫੈਡੇਰਿਕੋ ਰਾਵਗਲੀਆ ਨੂੰ ਇਸ ਨੂੰ ਬਚਾਉਣ ਦਾ ਕੋਈ ਮੌਕਾ ਨਹੀਂ ਦਿੱਤਾ। ਉਸ ਨੇ ਮੈਚ ਦਾ 1 ਘੰਟਾ ਪੂਰੇ ਹੋਣ ਤੋਂ ਬਾਅਦ ਆਪਣਾ ਦੂਜਾ ਗੋਲ ਕੀਤਾ। ਨੇਰੇਸ ਨੇ ਰਾਵਗਲੀਆ ਦੇ ਇਕ ਢਿੱਲੇ ਪਾਸ ਦਾ ਫਾਇਦਾ ਚੁੱਕਿਆ ਅਤੇ ਜੌਨ ਲੁਕੁਮੀ ਤੋਂ ਬਾਲ ਚੁੱਕ ਕੇ ਗੋਲਕੀਪਰ ਦੇ ਉੱਪਰੋਂ ਬਾਲ ਨੂੰ ਗੋਲ ’ਚ ਪਾ ਦਿੱਤਾ। ਨੇਪੋਲੀ ਨੇ ਇਸ ਤੋਂ ਪਹਿਲਾਂ 1990 ਅਤੇ 2014 ’ਚ ਸੁਪਰ ਕੱਪ ਜਿੱਤਿਆ ਸੀ।
OMG! 50 ਓਵਰਾਂ 'ਚ ਬਣ ਗਈਆਂ 574 ਦੌੜਾਂ, ਵੈਭਵ ਸੂਰਿਆਵੰਸ਼ੀ ਸਣੇ 3 ਖਿਡਾਰੀਆਂ ਨੇ ਜੜੇ ਤੂਫ਼ਾਨੀ ਸੈਂਕੜੇ
NEXT STORY