ਨਵੀਂ ਦਿੱਲੀ– ਟੋਕੀਓ ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਨੂੰ ਮੁੱਕੇਬਾਜ਼ੀ ਦੀ ਵੱਖਰੀ ਵਿਸ਼ਵ ਸੰਸਥਾ ‘ਵਿਸ਼ਵ ਮੁੱਕੇਬਾਜ਼ੀ’ ਦੇ ਐਥਲੀਟ ਕਮਿਸ਼ਨ ਵਿਚ ਸ਼ਾਮਲ ਕੀਤਾ ਗਿਆ ਹੈ ਜਦਕਿ ਮੁਖੀ ਅਜੇ ਸਿੰਘ ਸਮੇਤ ਭਾਰਤੀ ਮੁੱਕੇਬਾਜ਼ੀ ਸੰਘ (ਬੀ. ਐੱਫ. ਆਈ.) ਦੇ 6 ਅਧਿਕਾਰੀ ਨਵੀਂ ਗਠਿਤ ਅੰਤ੍ਰਿਮ ਏਸ਼ੀਆਈ ਬਾਡੀ ਦਾ ਹਿੱਸਾ ਹੋਣਗੇ।
ਭਾਰਤ ਨਵੇਂ ਢਾਂਚੇ ਦੇ ਅੰਦਰ ਏਸ਼ੀਆਈ ਮੁੱਕੇਬਾਜ਼ੀ ਦੇ ਭਵਿੱਖ ਨੂੰ ਆਕਾਰ ਦੇਣ ਵਿਚ ਮੁੱਖ ਭੂਮਿਕਾ ਨਿਭਾਏਗਾ, ਜਿਸ ’ਚ 7 ਪ੍ਰਮੁੱਖ ਕਮੇਟੀਆਂ ਵਿਚ ਬੀ. ਐੱਫ. ਆਈ. ਅਧਿਕਾਰੀ ਸ਼ਾਮਲ ਹਨ। ਸਿੰਘ ਨੂੰ ਬੋਰਡ ਮੈਂਬਰ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ। ਬੋਰਗੋਹੇਨ ਏਸ਼ੀਆਈ ਤੇ ਵਿਸ਼ਵ ਮੁੱਕੇਬਾਜ਼ੀ ਵਿਚ ਖਿਡਾਰੀਆਂ ਨਾਲ ਜੁੜੇ ਮੁੱਦਿਆਂ ਨੂੰ ਚੁੱਕੇਗੀ। ਬੀ. ਐੱਫ. ਆਈ. ਜਨਰਲ ਸਕੱਤਰ ਹੇਮੰਤ ਕੁਮਾਰ ਕਲਿਤਾ ਤੇ ਖਜ਼ਾਨਚੀ ਦਿਗਵਿਜੇ ਸਿੰਘ ਸਮੇਤ ਨੂੰ ਕ੍ਰਮਵਾਰ ਓਲੰਪਿਕ ਕਮਿਸ਼ਨ ਤੇ ਵਿੱਤ ਤੇ ਲੇਖਾ ਜਾਂਚ ਕਮੇਟੀ ਵਿਚ ਅਹਿਮ ਭੂਮਿਕਾ ਮਿਲੀ ਹੈ।
ਮੈਗਨਸ ਕਾਰਲਸਨ ਡਰੈੱਸ ਕੋਡ ਦੀ ਉਲੰਘਣਾ ਕਰਨ 'ਤੇ ਵਰਲਡ ਰੈਪਿਡ ਅਤੇ ਬਲਿਟਜ਼ ਸ਼ਤਰੰਜ ਤੋਂ ਬਾਹਰ
NEXT STORY