ਨਵੀਂ ਦਿੱਲੀ (ਬਿਊਰੋ): ਟੀਮ ਇੰਡੀਆ ਦੇ ਸਟਾਰ ਖਿਡਾਰੀ ਸ਼ਿਖਰ ਧਵਨ ਨੇ ਕੋਰੋਨਾਵਾਇਰਸ ਕਾਰਨ ਲੱਗੀ ਤਾਲਾਬੰਦੀ ਦੇ ਦਿਨਾਂ ਵਿਚ ਤਾਲਾਬੰਦੀ ਦੇ ਦਿਨਾਂ ਵਿਚ ਆਪਣੇ ਪਰਿਵਾਰ ਦੇ ਨਾਲ ਜੰਮ ਕੇ ਸਮਾਂ ਬਤੀਤ ਕੀਤਾ। ਇਸ ਤਰ੍ਹਾਂ ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਸੋਸ਼ਲ ਮੀਡੀਆ 'ਤੇ ਵੀਡੀਓ ਅਤੇ ਤਸਵੀਰਾਂ ਪਾ ਕੇ ਕਾਫੀ ਐਕਟਿਵ ਰਹਿੰਦੇ ਹਨ, ਉੱਥੇ ਉਹ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਵਿਚ ਲੱਗੇ ਰਹਿੰਦੇ ਹਨ। ਅਜਿਹੇ ਵਿਚ ਗੱਬਰ ਨੇ ਆਪਣੀ ਪਤਨੀ ਆਯਸ਼ਾ ਧਵਨ ਦੇ ਨਾਲ ਇਕ ਖੂਬਸੂਰਤ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ।
ਅਸਲ ਵਿਚ ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਰੁਮਾਂਟਿਕ ਤਸਵੀਰ ਪਾਉਂਦਿਆਂ ਲਿਖਿਆ,''ਪਿਆਰ ਇਕ-ਦੂਜੇ ਨੂੰ ਦੇਖਣ ਵਿਚ ਨਹੀਂ ਹੁੰਦਾ ਸਗੋਂ ਇਹ ਸਾਥ ਬਾਹਰ ਵੱਲ ਇਕ ਹੀ ਦਿਸ਼ਾ ਵਿਚ ਦੇਖਣ ਨਾਲ ਹੁੰਦਾ ਹੈ।'' ਇੱਥੇ ਦੱਸ ਦਈਏ ਕਿ ਧਵਨ ਨੇ ਆਪਣੀ ਪਤਨੀ ਦੇ ਨਾਲ ਜਿਹੜੀ ਤਸਵੀਰ ਸਾਂਝੀ ਕੀਤੀ ਹੈ ਉਸ ਦੇ ਬਾਅਦ ਪ੍ਰਸ਼ੰਸਕਾਂ ਨੇ ਉਹਨਾਂ ਦੀ ਪੋਸਟ 'ਤੇ ਜੰਮ ਕੇ ਕੁਮੈਂਟ ਕੀਤੇ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਧਵਨ ਟੀਮ ਇੰਡੀਆ ਤੋਂ ਫਰਵਰੀ ਮਹੀਨੇ ਤੋਂ ਬਾਹਰ ਚੱਲ ਰਹੇ ਹਨ। ਭਾਵੇਂਕਿ ਉਹਨਾਂ ਦੇ ਕ੍ਰਿਕਟ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਧਵਨ ਨੇ 134 ਵਨਡੇ ਮੈਚਾਂ ਵਿਚ ਹੁਣ ਤੱਕ 5592 ਦੌੜਾਂ ਬਣਾਈਆਂ ਹਨ। ਜਿਸ ਵਿਚ 17 ਸੈਂਕੜੇ ਅਤੇ 28 ਅਰਧ ਸੈਂਕੜੇ ਸ਼ਾਮਲ ਹਨ। ਧਵਨ ਦਾ ਵਨਡੇ ਕ੍ਰਿਕਟ ਵਿਚ ਔਸਤ 44.74 ਦਾ ਹੈ। ਧਵਨ ਨੇ ਵਨਡੇ ਕ੍ਰਿਕਟ ਵਿਚ 697 ਚੌਕੇ ਅਤੇ 68 ਛੱਕੇ ਲਗਾਏ ਹਨ।
ਰੋਨਾਲਡੋ ਦੇ ਗੋਲਾਂ ਦੀ ਬਦੌਲਤ ਅਟਲਾਂਟਾ ਨੂੰ ਡਰਾਅ ’ਤੇ ਰੋਕਿਆ
NEXT STORY