ਵ੍ਹਾਂਗਾਰੇਈ – ਤੇਜ਼ ਗੇਂਦਬਾਜ਼ ਐਂਡ ਨਟਲ (54 ਦੌੜਾਂ ’ਤੇ 5 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਦਮ ’ਤੇ ਨਿਊਜ਼ੀਲੈਂਡ- ਏ ਨੇ ਇਕਲੌਤੇ ਚਾਰ ਦਿਨਾ ਗੈਰ ਅਧਿਕਾਰਤ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ ਪਾਕਿਸਤਾਨ-ਏ ਦੀ ਪਹਿਲੀ ਪਾਰੀ 194 ਦੌੜਾਂ ’ਤੇ ਸਮੇਟ ਦਿੱਤੀ।
ਪਾਕਿਸਤਾਨ ਵਲੋਂ ਅਜ਼ਹਰ ਅਲੀ ਨੇ 172 ਗੇਂਦਾਂ ’ਤੇ 3 ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 58 ਦੌੜਾਂ ਬਣਾਈਆਂ । ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ ਨਿਊਜ਼ੀਲੈਂਡ ਇਕ ਵਿਕਟ ’ਤੇ 23 ਦੌੜਾਂ ਬਣਾ ਚੁੱਕਾ ਹੈ ਤੇ ਉਹ ਫਿਲਹਾਲ 171 ਦੌੜਾਂ ਪਿੱਛੇ ਹੈ। ਸਟੰਪਸ ਤਕ ਰੇਚਿੰਨ ਰਵਿੰਦਰ 19 ਗੇਂਦਾਂ ’ਤੇ 1 ਚੌਕੇ ਦੀ ਮਦਦ ਨਾਲ 11 ਦੌੜਾਂ ਤੇ ਕੇਨ ਮੈਕਲਰ 30 ਗੇਂਦਾਂ ’ਚ ਇਕ ਚੌਕੇ ਦੀ ਮਦਦ ਨਾਲ 11 ਦੌੜਾਂ ਬਣਾ ਕੇ ਕ੍ਰੀਜ਼ ’ਤੇ ਮੌਜੂਦ ਹਨ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਨੋਟ- NZA v PAKA : ਨਿਊਜ਼ੀਲੈਂਡ ਨੇ ਪਾਕਿ ਦੀ ਪਹਿਲੀ ਪਾਰੀ ਕੀਤੀ 194 ਦੌੜਾਂ ’ਤੇ ਢੇਰ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਆਈ.ਓ.ਸੀ. ’ਤੇ 2022 ਬੀਜਿੰਗ ਖੇਡਾਂ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਦਾ ਦੋਸ਼
NEXT STORY