ਮੁੰਬਈ– ਐਮੇਜ਼ੋਨ ਪ੍ਰਾਈਮ ਵੀਡੀਓ ਨੇ ਭਾਰਤ ਵਿਚ ਖੇਡਾਂ ਦੇ ਸਿੱਧੇ ਪ੍ਰਾਸਰਣ ਵਿਚ ਡੈਬਿਊ ਕਰਦੇ ਹੋਏ 2025-26 ਤਕ ਹੋਣ ਵਾਲੇ ਨਿਊਜ਼ੀਲੈਂਡ ਦੇ ਸਾਰੇ ਕ੍ਰਿਕਟ ਮੈਚਾਂ ਦੇ ਭਾਰਤ ਵਿਚ ਪ੍ਰਸਾਰਣ ਅਧਿਕਾਰ ਹਾਸਲ ਕਰ ਲਏ ਹਨ। ਇਸਦੇ ਨਾਲ ਹੀ ਐਮੇਜ਼ੋਨ ਪ੍ਰਾਈਮ ਵੀਡੀਓ ਕਿਸੇ ਵੱਡੇ ਕ੍ਰਿਕਟ ਬੋਰਡ ਨਾਲ ਕ੍ਰਿਕਟ ਦੇ ਸਿੱਧੇ ਪ੍ਰਾਸਰਣ ਦੇ ਅਧਿਕਾਰ ਹਾਸਲ ਕਰਨ ਵਾਲੀ ਭਾਰਤ ਦੀ ਪਹਿਲੀ ਸਟ੍ਰੀਮਿੰਗ ਸੇਵਾ ਬਣ ਗਈ ਹੈ। ਇਸ ਕਰਾਰ ਦੇ ਤਹਿਤ ਨਿਊਜ਼ੀਲੈਂਡ ਕ੍ਰਿਕਟ ਬੋਰਡ 2021 ਤੋਂ ਪੁਰਸ਼, ਮਹਿਲਾ ਕ੍ਰਿਕਟ (ਵਨ ਡੇ, ਟੀ-20 ਤੇ ਟੈਸਟ) ਮੈਚਾਂ ਦੀ ਸਟ੍ਰੀਮਿੰਗ ਦੇ ਅਧਿਕਾਰ ਐਮੇਜ਼ੋਨ ਪ੍ਰਾਈਮ ਵੀਡੀਓ ਨੂੰ ਦੇਵੇਗਾ। ਇਸ ਵਿਚ ਭਾਰਤੀ ਟੀਮ ਦਾ 2022 ਦਾ ਦੌਰਾ ਵੀ ਸ਼ਾਮਲ ਹੈ।
IPL 2020 : ਰਾਹੁਲ ਨੇ ਜਿੱਤੀ ਆਰੇਂਜ ਤਾਂ ਰਬਾਡਾ ਨੇ ਪਰਪਲ ਕੈਪ, ਦੇਖੋ ਪੂਰਾ ਰਿਕਾਰਡ
NEXT STORY