ਲੰਡਨ— ਸਾਲ ਦੇ ਨਿਊਜ਼ੀਲੈਂਡ' ਐਵਾਰਡ ਲਈ ਨਾਮਜ਼ਦ ਇੰਗਲੈਂਡ ਵਿਸ਼ਵਕੱਪ ਦੇ ਨਾਇਕ ਬਣੇ ਸਟੋਕਸ ਨੇ ਪੂਰੀ ਨਿਮਰਤਾ ਨਾਲ ਇਸ ਨੂੰ ਨਾਮਜ਼ੂਰੀ ਕਰ ਦਿੱਤਾ ਤੇ ਕਿਹਾ ਕਿ ਕੀਵੀ ਟੀਮ ਦਾ ਕਪਾਤਨ ਕੇਨ ਵਿਲੀਅਮਸਨ ਇਸ ਦਾ ਸਹੀ ਹੱਕਦਾਰ ਹੈ। 28 ਸਾਲਾ ਸਟੋਕਸ ਦਾ ਜਨਮ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਹੋਇਆ ਸੀ ਪਰ ਜਦੋਂ ਉਹ 12 ਸਾਲ ਦਾ ਸੀ ਤਾਂ ਇੰਗਲੈਂਡ ਆ ਗਿਆ ਸੀ। ਇਸ ਆਲਰਾਊਂਡਰ ਨੇ ਵਿਸ਼ਵ ਕੱਪ ਫਾਈਨਲ ਵਿਚ ਜੂਝਾਰੂ ਪਾਰੀ ਖੇਡ ਕੇ ਨਿਊਜ਼ੀਲੈਂਡ ਦਾ ਦਿਲ ਤੋੜ ਦਿੱਤਾ ਸੀ ਤੇ ਉਸ 'ਮੈਨ ਆਫ ਦਿ ਮੈਚ' ਚੁਣਿਆ ਗਿਆ ਸੀ।''
ਸਟੋਕਸ ਨੇ ਸੋਸ਼ਲ ਮੀਡੀਆ 'ਤੇ ਜਾਰੀ ਸੰਦੇਸ਼ ਵਿਚ ਕਿਹਾ, ''ਮੈਂ ਸਾਲ ਦਾ ਨਿਊਜ਼ੀਲੈਂਡਰ ਐਵਾਰਡ ਲਈ ਨਾਮਜ਼ਦ ਕੀਤੇ ਜਾਣ ਤੋਂ ਖੁਸ਼ ਹਾਂ। ਮੈਨੂੰ ਆਪਣੀ ਨਿਊਜ਼ੀਲੈਂਡ ਤੇ ਮਾਓਰੀ ਵਿਰਾਸਤ 'ਤੇ ਮਾਣ ਹੈ ਪਰ ਮੇਰੇ ਲਿਹਾਜ ਨਾਲ ਇਸ ਵੱਕਾਰੀ ਪੁਰਸਕਾਰ ਲਈ ਮੇਰੀ ਨਾਮਜ਼ਦਗੀ ਸਹੀ ਨਹੀਂ ਹੋਵੇਗੀ। ਕਈ ਲੋਕ ਹਨ, ਜਿਨ੍ਹਾਂ ਨੇ ਨਿਊਜੀਲੈਂਡ ਲਈ ਕਾਫੀ ਕੁਝ ਕੀਤਾ ਹੈ ਤੇ ਮੇਰੇ ਤੋਂ ਵੱਧ ਇਸਦੇ ਹੱਕਦਾਰ ਹਨ। ਮੈਂ ਇੰਗਲੈਂਡ ਨੂੰ ਵਿਸ਼ਵ ਕੱਪ ਜਿੱਤਣ ਵਿਚ ਮਦਦ ਕੀਤੀ ਤੇ ਮੈਂ ਬ੍ਰਿਟਨ ਵਿਚ ਬਸ ਚੁੱਕਾ ਹਾਂ। ਜਦੋਂ ਮੈਂ 12 ਸਾਲ ਦਾ ਸੀ ਤਦ ਤੋਂ ਮੈਂ ਇੱਥੇ ਰਹਿ ਰਿਹਾ ਹਾਂ। ਮੇਰਾ ਮੰਨਣਾ ਹੈ ਕਿ ਪੂਰੇ ਦੇਸ਼ ਨੂੰ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਆਪਣਾ ਸਮਰਥਨ ਦੇਣਾ ਚਾਹੀਦਾ ਹੈ। ਉਸ ਨੂੰ ਕੀਵੀ ਧਾਕੜ ਦੇ ਤੌਰ 'ਤੇ ਸਨਮਾਨ ਮਿਲਣਾ ਚਾਹੀਦਾ ਹੈ। ਉਸ ਨੇ ਵਿਸ਼ਵ ਕੱਪ ਵਿਚ ਪੂਰੀ ਸਮਰੱਥਾ ਨਾਲ ਆਪਣੀ ਟੀਮ ਦੀ ਅਗਵਾਈ ਕੀਤੀ। ਉਹ ਟੂਰਨਾਮੈਂਟ ਦਾ ਸਰਵਸ੍ਰੇਸਠ ਖਿਡਾਰੀ ਰਿਹਾ ਹੈ ਤੇ ਉਹ ਇਕ ਪ੍ਰੇਰਣਾਦਾਇਕ ਕਪਤਾਨ ਹੈ। ਉਸ ਨੇ ਹਰ ਤਰ੍ਹਾਂ ਦੇ ਹਾਲਾਤ ਵਿਚ ਆਪਣੀ ਨਿਮਰਤਾ ਦਿਖਾਈ ਹੈ ਤੇ ਉਹ ਬਹੁਤ ਚੰਗਾ ਇਨਸਾਨ ਹੈ। ਉਹ ਨਿਊਜ਼ੀਲੈਂਡ ਦੇ ਨਿਵਾਸੀਆਂ ਦੀ ਅਸਲੀ ਪਛਾਣ ਹੈ। ਉਹ ਇਸ ਸਨਮਾਨ ਦਾ ਸਹੀ ਹੱਕਦਾਰ ਹੈ ਤੇ ਮੇਰੇ ਸਮਰਥਨ ਉਸ ਨੂੰ ਮਿਲਦਾ ਹੈ।''
ਵਰਲਡ ਕੱਪ ਫਾਈਨਲ ਨੂੰ ਲੈ ਕੇ ਅੰਪਾਇਰ ਧਰਮਸੇਨਾ ਨੇ ਕੀਤਾ ਵੱਡਾ ਖੁਲਾਸਾ, ਕਿਹਾ ਇੰਗਲੈਂਡ ਬੋਲ ਰਿਹਾ ਝੂਠ
NEXT STORY