ਸਪੋਰਟਸ ਡੈਸਕ- ਬ੍ਰਾਜ਼ੀਲ ਦੇ ਸਟਾਰ ਫੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਵੀ ਕ੍ਰਿਸਟੀਆਨੋ ਰੋਨਾਲਡੋ ਦੇ ਰਸਤੇ 'ਤੇ ਅੱਗੇ ਵਧਦੇ ਨਜ਼ਰ ਆ ਰਹੇ ਹਨ। 15 ਅਗਸਤ ਨੂੰ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਕਿ ਨੇਮਾਰ ਹੁਣ ਸਾਊਦੀ ਅਰਬ ਦੇ ਫੁੱਟਬਾਲ ਕਲੱਬ ਅਲ-ਹਿਲਾਲ ਦਾ ਹਿੱਸਾ ਬਣ ਚੁੱਕੇ ਹਨ। ਇਹ ਜਾਣਕਾਰੀ ਸਾਊਦੀ ਪ੍ਰੋ ਲੀਗ ਨੇ ਦਿੱਤੀ। ਸਾਲ 2017 'ਚ ਨੇਮਾਰ ਜੂਨੀਅਰ ਨੂੰ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੇ ਆਪਣਾ ਹਿੱਸਾ ਬਣਾਇਆ ਸੀ ਅਤੇ ਇਸ ਦੇ ਲਈ ਉਨ੍ਹਾਂ ਨੇ 222 ਮਿਲੀਅਨ ਯੂਰੋ ਦੀ ਵੱਡੀ ਰਕਮ ਵੀ ਖਰਚ ਕੀਤੀ ਸੀ। ਦੂਜੇ ਪਾਸੇ ਨੇਮਾਰ ਨੂੰ ਹੁਣ ਅਲ-ਹਿਲਾਲ ਨੇ ਲਗਭਗ 900 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ 'ਤੇ 2 ਸਾਲ ਲਈ ਆਪਣੇ ਕਲੱਬ ਦਾ ਹਿੱਸਾ ਬਣਾਇਆ ਹੈ।
ਇਹ ਵੀ ਪੜ੍ਹੋ- ਜਸਪ੍ਰੀਤ ਦੀ ਅਗਵਾਈ 'ਚ ਟੀਮ ਇੰਡੀਆ ਆਇਰਲੈਂਡ ਰਵਾਨਾ, ਜਾਣੋ ਕਦੋਂ ਅਤੇ ਕਿੱਥੇ ਖੇਡੀ ਜਾਵੇਗੀ ਟੀ-20 ਸੀਰੀਜ਼
ਨੇਮਾਰ ਜੂਨੀਅਰ ਲਗਭਗ 6 ਸਾਲਾਂ ਤੋਂ ਪੈਰਿਸ ਸੇਂਟ-ਜਰਮੇਨ ਦਾ ਹਿੱਸਾ ਰਹੇ ਹਨ। ਇਸ ਦੇ ਨਾਲ ਹੀ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਸਾਲ 2025 ਤੱਕ ਅਲ-ਹਿਲਾਲ 'ਚ ਨੇਮਾਰ ਦੀ ਕੀਮਤ ਐਡ-ਆਨ ਅਤੇ ਬੋਨਸ ਕਲਾਜ਼ ਦੇ ਕਾਰਨ ਕਰੀਬ 40 ਕਰੋੜ ਡਾਲਰ ਤੱਕ ਪਹੁੰਚ ਸਕਦੀ ਹੈ। ਨੇਮਾਰ ਹੁਣ ਸਾਊਦੀ ਪ੍ਰੋ-ਲੀਗ 'ਚ ਕ੍ਰਿਸਟੀਆਨੋ ਰੋਨਾਲਡੋ ਖ਼ਿਲਾਫ਼ ਖੇਡਦੇ ਨਜ਼ਰ ਆਉਣ ਵਾਲੇ ਹਨ।
PSG ਦੀ ਤਰਫੋਂ ਨੇਮਾਰ ਦੇ ਅਲ-ਹਿਲਾਲ ਨਾਲ ਜੁੜੇ ਹੋਏ ਕਲੱਬ ਦੇ ਪ੍ਰਧਾਨ ਦੁਆਰਾ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ ਗਿਆ। ਪੀਐੱਸਜੀ ਦੇ ਪ੍ਰਧਾਨ ਨਾਸਿਰ ਅਲ ਖੇਲਾਫੀ ਨੇ ਨੇਮਾਰ ਨੂੰ ਇਕ ਮਹਾਨ ਖਿਡਾਰੀ ਦੱਸਿਆ ਅਤੇ ਕਲੱਬ 'ਚ ਸ਼ਾਮਲ ਹੋਣ ਦੇ ਪਹਿਲੇ ਦਿਨ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਸ ਨੂੰ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਭੁੱਲਣਗੇ।
ਹੁਣ ਤੱਕ ਕਈ ਦਿੱਗਜ ਖਿਡਾਰੀ ਸਾਊਦੀ ਅਰਬ ਦਾ ਰੁਖ਼ ਕਰ ਚੁੱਕੇ ਹਨ
ਪਿਛਲੇ ਕੁਝ ਸਾਲਾਂ 'ਚ ਫੁੱਟਬਾਲ ਜਗਤ ਦੇ ਕਈ ਮਹਾਨ ਖਿਡਾਰੀਆਂ ਨੇ ਸਾਊਦੀ ਅਰਬ ਦੇ ਫੁੱਟਬਾਲ ਕਲੱਬਾਂ ਨਾਲ ਜੁੜਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਉੱਥੇ ਮਿਲਣ ਵਾਲੀ ਵੱਡੀ ਕੀਮਤ ਨੂੰ ਵੀ ਮੰਨਿਆ ਜਾ ਸਕਦਾ ਹੈ। ਨੇਮਾਰ ਤੋਂ ਇਲਾਵਾ ਕ੍ਰਿਸਟੀਆਨੋ ਰੋਨਾਲਡੋ, ਸਾਦਿਓ ਮਾਨੇ, ਕਰੀਮ ਬੇਂਜੇਮਾ ਸਮੇਤ ਕਈ ਹੋਰ ਖਿਡਾਰੀ ਸ਼ਾਮਲ ਹਨ। ਨੇਮਾਰ ਜੂਨੀਅਰ ਨੇ ਪੀਐੱਸਜੀ ਲਈ 173 ਮੁਕਾਬਲਿਆਂ 'ਚ 118 ਗੋਲ ਕੀਤੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੁੱਟੀ ਹੈ ਫਿਰ ਵੀ ਭੱਜਣਾ ਤਾਂ ਪਵੇਗਾ- 15 ਅਗਸਤ 'ਤੇ ਜਿਮ 'ਚ ਦਿਸੇ ਵਿਰਾਟ ਕੋਹਲੀ (ਦੇਖੋ ਵੀਡੀਓ)
NEXT STORY