ਬੇਲਗ੍ਰੇਡ, ਸਰਬੀਆ (ਨਿਕਲੇਸ਼ ਜੈਨ)— ਭਾਰਤ ਦੇ 16 ਸਾਲਾ ਗ੍ਰਾਂਡ ਮਾਸਟਰ ਨਿਹਾਲ ਸਰੀਨ ਨੇ ਆਪਣੇ ਖੇਡ ਜੀਵਨ ’ਚ ਇਕ ਹੋਰ ਵੱਡੀ ਉਪਲਬਧੀ ਹਾਸਲ ਕਰਦੇ ਹੋਏ ਸਰਬੀਆ ਦਾ ਮਾਸਟਰ ਸ਼ਤਰੰਜ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਅੱਠਵੇਂ ਰਾਊਂਡ ’ਚ ਉਨ੍ਹਾਂ ਨੇ ਸਾਂਝੀ ਬੜ੍ਹਤ ’ਤੇ ਚਲ ਰਹੇ ਲਾਤੀਵੀਆ ਦੇ ਗ੍ਰਾਂਡ ਮਾਸਟਰ ਕੋਵੋਲੇਂਕੋ ਇਗੋਰ ਨੂੰ ਹਰਾਉਂਦੇ ਹੋਏ ਪਹਿਲਾਂ ਸਿੰਗਲ ਬੜ੍ਹਤ ਹਾਸਲ ਕੀਤੀ ਤੇ ਫਿਰ ਆਖ਼ਰੀ ਨੌਵੇਂ ਰਾਊਂਡ ’ਚ ਟਾਪ ਸੀਡ ਰੂਸ ਦੇ ਬਲਾਦਿਮੀਰ ਫੇਡੋਸੀਵ ਨਾਲ ਡਰਾਅ ਖੇਡਦੇ ਹੋਏ ਖ਼ਿਤਾਬ ਹਾਸਲ ਕਰ ਲਿਆ। ਨਿਹਾਲ ਨੇ ਕੁਲ 9 ਰਾਊਂਡ ’ਚ 6 ਜਿੱਤ ਤੇ 3 ਡਰਾਅ ਦੇ ਦੇ ਨਾਲ ਕੁਲ 7.5 ਅੰਕ ਬਣਾਏ।
ਖ਼ੈਰ ਇਸ ਜਿੱਤ ਦੇ ਨਾਲ ਇਕ ਹੋਰ ਵੱਡੀ ਉਪਲਬਧੀ ਨਿਹਾਲ ਦੇ ਨਾਲ ਜੁੜ ਗਈ ਹੈ, ਨਿਹਾਲ ਫ਼ਿਡੇ ਲਾਈਵ ਰੇਟਿੰਗ ’ਚ 2655 ਅੰਕਾਂ ਦੇ ਨਾਲ ਵਿਸ਼ਵ ਰੈਂਕਿੰਗ ’ਚ 81 ਸਥਾਨ ਦੀ ਵੱਡੀ ਛਾਲ ਨਾਲ 88ਵੇਂ ਸਥਾਨ ’ਤੇ ਪਹੁੰਚ ਗਏ ਹਨ ਤੇ ਵਿਸ਼ਵ ਦੇ ਚੋਟੀ ਦੇ 100 ਖਿਡਾਰੀਆਂ ’ਚ ਜਗ੍ਹਾ ਬਣਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ।
ਨਿਹਾਲ ਦੇ ਇਲਾਵਾ ਭਾਰਤ ਦੇ ਅਰਜੁਨ ਐਰੀਗਾਸੀ ਤੇ ਆਦਿਤਿਆ ਮਿੱਤਲ 7 ਅੰਕ ਬਣਾ ਕੇ ਟਾਈਬ੍ਰੇਕ ਦੇ ਆਧਾਰ ’ਤੇ ਕ੍ਰਮਵਾਰ ਸਤਵੇਂ ਤੇ ਦਸਵੇਂ ਸਥਾਨ ’ਤੇ ਰਹੇ। ਆਦਿਤਿਆ ਮਿੱਤਲ ਨੇ ਆਪਣਾ ਪਹਿਲਾ ਗ੍ਰਾਂਡ ਮਾਸਟਰ ਨਾਰਮ ਵੀ ਇਸ ਟੂਰਨਾਮੈਂਟ ਤੋਂ ਹਾਸਲ ਕਰ ਲਿਆ ਹੈ। ਅਰਮੇਨੀਆ ਦੇ ਪੇਟ੍ਰੋਸੀਅਨ ਮੇਨੁਅਲ ਤੇ ਰੂਸ ਦੇ ਬਲਾਦਿਮੀਰ ਫੇਡੋਸੀਵ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ।
ENG v PAK : ਬੇਨ ਸਟੋਕਸ ਨੇ ਤੋੜਿਆ ਧੋਨੀ ਦਾ ਇਹ ਖਾਸ ਰਿਕਾਰਡ
NEXT STORY