ਪੈਰਿਸ : ਭਾਰਤ ਦੀ ਪੈਰਾ ਬੈਡਮਿੰਟਨ ਖਿਡਾਰਨ ਨਿਤਿਆ ਸ਼੍ਰੀ ਨੇ ਮਹਿਲਾ ਸਿੰਗਲਜ਼ ਐੱਸਐੱਚ6 ਵਰਗ ਦੇ ਮੈਚ ਵਿੱਚ ਇੰਡੋਨੇਸ਼ੀਆ ਦੀ ਰੀਨਾ ਮਾਰਲੀਨਾ ਨੂੰ 2-0 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਹੈ। ਸੋਮਵਾਰ ਦੇਰ ਰਾਤ ਖੇਡੇ ਗਏ ਮੁਕਾਬਲੇ 'ਚ ਨਿਤਿਆ ਸ਼੍ਰੀ ਨੇ ਇੰਡੋਨੇਸ਼ੀਆ ਦੀ ਖਿਡਾਰਨ ਨੂੰ 21-14, 21-6 ਨਾਲ ਹਰਾ ਕੇ ਭਾਰਤ ਨੂੰ ਪੈਰਿਸ ਪੈਰਾਲੰਪਿਕ 2024 'ਚ ਆਪਣਾ 15ਵਾਂ ਤਮਗਾ ਦਿਵਾਇਆ।
ਭਾਰਤੀ ਬੈਡਮਿੰਟਨ ਖਿਡਾਰੀ ਨਿਤਿਆ ਸ਼੍ਰੀ ਨੇ 23 ਮਿੰਟ ਤੱਕ ਚੱਲੇ ਮੈਚ ਵਿੱਚ ਰੀਨਾ ਮਾਰਲੀਨਾ ਨੂੰ ਹਰਾਇਆ। ਨਿਤਿਆ ਸ਼੍ਰੀ ਦਾ ਇਹ ਪਹਿਲਾ ਪੈਰਾਲੰਪਿਕ ਹੈ। ਇਸ ਮੈਡਲ ਨਾਲ ਬੈਡਮਿੰਟਨ ਮੁਕਾਬਲੇ ਵਿੱਚ ਮੈਡਲਾਂ ਦੀ ਗਿਣਤੀ ਪੰਜ ਹੋ ਗਈ ਹੈ।
ਮੁਕਾਬਲੇ ਤੋਂ ਬਾਅਦ ਨਿਤਿਆ ਸ਼੍ਰੀ ਨੇ ਕਿਹਾ, 'ਮੈਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਯੋਗ ਨਹੀਂ ਹਾਂ। ਇਹ ਮੇਰਾ ਸਭ ਤੋਂ ਵਧੀਆ ਪਲ ਸੀ। ਮੈਂ ਉਸ (ਰੀਨਾ) ਵਿਰੁੱਧ 9-10 ਵਾਰ ਖੇਡਿਆ ਹਾਂ, ਪਰ ਉਸ ਨੂੰ ਕਦੇ ਨਹੀਂ ਹਰਾਇਆ। ਆਪਣੇ ਪੁਰਾਣੇ ਤਜ਼ਰਬੇ ਕਾਰਨ ਜਦੋਂ ਮੈਂ ਖੇਡ ਵਿੱਚ ਅੱਗੇ ਸੀ ਤਾਂ ਖੁਸ਼ ਹੋਣ ਦੀ ਬਜਾਏ ਮੈਂ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਤਿਆਰ ਕੀਤਾ ਅਤੇ ਖੇਡ ’ਤੇ ਧਿਆਨ ਦਿੱਤਾ।
ਭਾਰਤੀ ਨਿਸ਼ਾਨੇਬਾਜ਼ ਨਿਹਾਲ ਸਿੰਘ ਤੇ ਆਮਿਰ ਅਹਿਮਦ ਭੱਟ ਕੁਆਲੀਫਿਕੇਸ਼ਨ ਦੌਰ ’ਚੋਂ ਬਾਹਰ
NEXT STORY