ਸੋਲ— ਏਸ਼ੀਆਈ ਫੁੱਟਬਾਲ ਸੰਘ (ਏ. ਐੱਫ. ਸੀ.) ਨੇ ਐਲਾਨ ਕੀਤਾ ਹੈ ਕਿ ਉਤਰੀ ਕੋਰੀਆ 2022 ਵਿਸ਼ਵ ਕੱਪ ਕੁਆਲੀਫ਼ਿਕੇਸ਼ਨ ਤੋਂ ਹਟ ਗਿਆ ਹੈ। ਏ. ਐੱਫ. ਸੀ. ਨੇ ਐਤਵਾਰ ਨੂੰ ਆਪਣੇ ਬਿਆਨ ’ਚ ਕਿਹਾ, ‘‘ਏ. ਐੱਫ. ਸੀ. ਪੁਸ਼ਟੀ ਕਰਦਾ ਹੈ ਕਿ ਡੀ. ਪੀ. ਆਰ. ਕੋਰੀਆ ਫ਼ੁੱਟਬਾਲ ਸੰਘ ਏਸ਼ੀਆਈ ਕੁਆਲੀਫ਼ਾਇਰ ਤੋਂ ਹਟ ਗਿਆ ਹੈ।’’
ਪਯੋਂਗਯਾਂਗ ਨੇ ਟੂਰਨਾਮੈਂਟ ਦੇ ਅਗਲੇ ਮਹੀਨੇ ਹੋਣ ਵਾਲੇ ਕੁਆਲੀਫ਼ਾਇਰ ਤੋਂ ਹਟਣ ਦਾ ਕੋਈ ਅਧਿਕਾਰਤ ਕਾਰਨ ਨਹੀਂ ਦੱਸਿਆ। ਫ਼ੁੱਟਬਾਲ ਵਿਸ਼ਵ ਕੱਪ ਦਾ ਆਯੋਜਨ ਕਤਰ ’ਚ ਨਵੰਬਰ-ਦਸੰਬਰ 2022 ਨੂੰ ਹੋਣਾ ਹੈ। ਦੱਖਣੀ ਕੋਰੀਆ ਦੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਕੋਵਿਡ-19 ਨਾਲ ਜੁੜੀ ਚਿੰਤਾਵਾਂ ਕਾਰਨ ਉੱਤਰ ਕੋਰੀਆ ਨੇ ਇਹ ਕਦਮ ਚੁੱਕਿਆ ਹੈ। ਵਾਇਰਸ ਦੇ ਫ਼ੈਲਣ ਕਾਰਨ ਨਵੰਬਰ 2019 ਤੋਂ ਏਸ਼ੀਆ ’ਚ ਕੋਈ ਕੁਆਲੀਫ਼ਾਇਰ ਨਹੀਂ ਹੋਇਆ ਹੈ ਤੇ ਮੈਚਾਂ ਦੇ ਦੁਬਾਰਾ ਸ਼ੁਰੂ ਹੋਣ ’ਤੇ ਯਾਤਰਾ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਏ. ਐੱਫ. ਸੀ. ਨੇ ਦੂਜੇ ਦੌਰ ਦੇ ਕੁਆਲੀਫ਼ਿਕੇਸ਼ਨ ’ਚ ਇਕ ਗਰੁੱਪ ਦੇ ਸਾਰੇ ਮੈਚ ਇਕ ਹੀ ਸਥਾਨ ’ਤੇ ਕਰਾਉਣ ਦਾ ਫ਼ੈਸਲਾ ਕੀਤਾ ਹੈ।
ਇਟੈਲੀਅਨ ਕੱਪ ਦੇ ਫ਼ਾਈਨਲ ’ਚ ਜੋਕੋਵਿਚ ਦਾ ਮੁਕਾਬਲਾ ਨਡਾਲ ਨਾਲ
NEXT STORY