ਰੋਮ— ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਸ਼ਨੀਵਾਰ ਨੂੰ ਇੱਥੇ ਸਖ਼ਤ ਮੁਕਾਬਲੇ ’ਚ ਸਥਾਨਕ ਦਾਅਵੇਦਾਰ ਲੋਰੇਂਜੋ ਸੋਨੇੇਗੋ ਨੂੰ ਤਿੰਨ ਸੈੱਟ ’ਚ ਹਰਾ ਕੇ ਇਟੈਲੀਅਨ ਓਪਨ ਦੇ ਫ਼ਾਈਨਲ ’ਚ ਜਗ੍ਹਾ ਬਣਾਈ ਜਿੱਥੇ ਉਸ ਦਾ ਸਾਹਮਣਾ ਲੰਬੇ ਸਮੇਂ ਦੇ ਵਿਰੋਧੀ ਰਾਫ਼ੇਲ ਨਡਾਲ ਨਾਲ ਹੋਵੇਗਾ।
ਜੋੋਕੋਵਿਚ ਨੇ ਸਖ਼ਤ ਮੁਕਾਬਲੇ ’ਚ ਸੋਨੇਗੋ ਨੂੰ 6-3, 6-7, 6-2 ਨਾਲ ਹਰਾਇਆ। ਜੋਕੋਵਿਚ ਦੀਆਂ ਨਜ਼ਰਾਂ ਹੁਣ ਐਤਵਾਰ ਨੂੰ ਰੋਮ ’ਚ ਛੇਵਾਂ ਖ਼ਿਤਾਬ ਜਿੱਤਣ ’ਤੇ ਟਿੱਕੀਆਂ ਹੋਣਗੀਆਂ ਪਰ ਉਸ ਦੇ ਸਾਹਮਣੇ ਨਡਾਲ ਦੀ ਚੁਣੌਤੀ ਹੋਵੇਗੀ। ਨਡਾਲ ਨੂੰ ਇਕ ਹੋਰ ਸੈਮੀਫ਼ਾਈਨਲ ’ਚ ਅਮਰੀਕਾ ਦੇ ਰੈਲੀ ਓਪੇਲਕਾ ਖ਼ਿਲਾਫ਼ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰਨ ’ਚ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਸਪੇਨ ਦੇ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਤੇ ਦੂਜਾ ਦਰਜਾ ਪ੍ਰਾਪਤ ਨਡਾਲ ਨੇ ਓਪੇਲਕਾ ਨੂੰ 6-4, 6-4 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ।
ਭੁਵਨੇਸ਼ਵਰ ਕੁਮਾਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦੀਆਂ ਖ਼ਬਰਾਂ ’ਤੇ ਤੋੜੀ ਚੁੱਪੀ, ਦਿੱਤਾ ਇਹ ਬਿਆਨ
NEXT STORY