ਲਖਨਊ— ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਦਾ ਮੰਨਣਾ ਹੈ ਕਿ ਵਨਡੇ ਵਿਸ਼ਵ ਕੱਪ ਦਾ ਹਰ ਮੈਚ ਹੁਣ ਉਨ੍ਹਾਂ ਲਈ ਫਾਈਨਲ ਵਰਗਾ ਹੋ ਗਿਆ ਹੈ ਪਰ ਕਿਹਾ ਕਿ ਉਨ੍ਹਾਂ ਦੀ ਟੀਮ ਉਨ੍ਹਾਂ ਟੀਮਾਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰਨ ਲਈ ਤਿਆਰ ਹੈ, ਜਿਨ੍ਹਾਂ ਖ਼ਿਲਾਫ਼ ਹਾਲ ਦੇ ਸਮੇਂ 'ਚ ਉਨ੍ਹਾਂ ਦਾ ਰਿਕਾਰਡ ਬਿਹਤਰ ਰਿਹਾ ਹੈ। ਆਸਟ੍ਰੇਲੀਆ ਨੂੰ ਪਹਿਲੇ ਮੈਚ ਵਿੱਚ ਭਾਰਤ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਦੂਜੇ ਮੈਚ ਵਿੱਚ ਦੱਖਣੀ ਅਫਰੀਕਾ ਨੇ ਉਸ ਨੂੰ 134 ਦੌੜਾਂ ਨਾਲ ਹਰਾਇਆ ਸੀ। ਹੁਣ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਲੀਗ ਪੜਾਅ ਦੇ ਬਾਕੀ ਬਚੇ ਸੱਤ ਮੈਚਾਂ 'ਚੋਂ ਘੱਟੋ-ਘੱਟ ਛੇ ਜਿੱਤਣੇ ਹੋਣਗੇ।
ਇਹ ਵੀ ਪੜ੍ਹੋ - ਇਨਿੰਗ ਤੋਂ ਬਾਅਦ ਬੋਲੇ ਕੁਲਦੀਪ ਕਿਹਾ- 'ਮੈਨੂੰ ਪਤਾ ਸੀ ਕਿ ਇਸ ਪਿੱਚ 'ਤੇ ਕਿੱਥੇ ਗੇਂਦਬਾਜ਼ੀ ਕਰਨੀ ਹੈ'
ਹਾਲਾਂਕਿ ਕਮਿੰਸ ਦਾ ਮੰਨਣਾ ਹੈ ਕਿ ਫਿਲਹਾਲ ਘਬਰਾਉਣ ਦੀ ਲੋੜ ਨਹੀਂ ਹੈ। ਕਮਿੰਸ ਨੇ ਐਤਵਾਰ ਨੂੰ ਇੱਥੇ ਸ਼੍ਰੀਲੰਕਾ ਦੇ ਖ਼ਿਲਾਫ਼ ਮੈਚ ਦੀ ਪੂਰਵ ਸੰਧਿਆ 'ਤੇ ਕਿਹਾ, 'ਜੇਕਰ ਅਸੀਂ ਵਿਸ਼ਵ ਕੱਪ 2019 'ਤੇ ਨਜ਼ਰ ਮਾਰੀਏ ਤਾਂ ਭਾਰਤ ਅਤੇ ਦੱਖਣੀ ਅਫਰੀਕਾ ਉਹ ਦੋ ਟੀਮਾਂ ਸਨ ਜਿਨ੍ਹਾਂ ਨੇ ਸਾਨੂੰ ਰਾਊਂਡ ਰੌਬਿਨ ਰਾਊਂਡ 'ਚ ਹਰਾਇਆ ਸੀ। ਪਿਛਲੇ ਸਾਲ ਵੀ ਇਹ ਉਹ ਦੋ ਟੀਮਾਂ ਸਨ ਜਿਨ੍ਹਾਂ ਦੇ ਖ਼ਿਲਾਫ਼ ਸਾਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੋਈ ਸੀ। ਉਨ੍ਹਾਂ ਨੇ ਕਿਹਾ, 'ਹੁਣ ਸਾਡੇ ਕੋਲ ਅਜਿਹੀਆਂ ਟੀਮਾਂ ਖ਼ਿਲਾਫ਼ ਖੇਡਣ ਦਾ ਮੌਕਾ ਹੈ, ਜਿਨ੍ਹਾਂ ਖ਼ਿਲਾਫ਼ ਅਸੀਂ ਪਿਛਲੇ ਕੁਝ ਸਮੇਂ ਤੋਂ ਨਹੀਂ ਖੇਡੇ ਹਨ ਅਤੇ ਜਿਨ੍ਹਾਂ ਖ਼ਿਲਾਫ਼ ਸਾਨੂੰ ਕਾਫ਼ੀ ਸਫ਼ਲਤਾ ਮਿਲੀ ਹੈ। ਇਸ ਲਈ ਅਸੀਂ ਉਨ੍ਹਾਂ ਟੀਮਾਂ ਖ਼ਿਲਾਫ਼ ਭਰੋਸੇ ਨਾਲ ਮੈਦਾਨ 'ਚ ਉਤਰਾਂਗੇ।
ਇਹ ਵੀ ਪੜ੍ਹੋ - ਹਾਰਦਿਕ ਪੰਡਯਾ ਨੇ ਗੇਂਦ 'ਤੇ ਮਾਰਿਆ ਅਜਿਹਾ ਮੰਤਰ, ਨਿਕਲ ਗਈ ਇਮਾਮ ਦੀ ਵਿਕਟ (ਵੀਡੀਓ)
ਆਸਟ੍ਰੇਲੀਆ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਦੱਖਣੀ ਅਫਰੀਕਾ ਅਤੇ ਭਾਰਤ ਖ਼ਿਲਾਫ਼ ਵਨਡੇ ਸੀਰੀਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਮਿੰਸ ਨੇ ਕਿਹਾ, 'ਸਾਡੀ ਸ਼ੁਰੂਆਤ ਚੰਗੀ ਨਹੀਂ ਰਹੀ। ਹੁਣ ਹਰ ਖਿਡਾਰੀ ਅਨੁਕੂਲ ਨਤੀਜੇ ਹਾਸਲ ਕਰਨ ਲਈ ਬੇਤਾਬ ਹੈ। ਅਸੀਂ ਪਹਿਲੇ ਦੋ ਮੈਚ ਹਾਰ ਚੁੱਕੇ ਹਾਂ। ਹੁਣ ਸਾਨੂੰ ਜਿੱਤਣਾ ਸ਼ੁਰੂ ਕਰਨਾ ਹੋਵੇਗਾ ਅਤੇ ਜਲਦੀ ਤੋਂ ਜਲਦੀ ਅਜਿਹਾ ਕਰਨਾ ਹੋਵੇਗਾ। ਹੁਣ ਹਰ ਮੈਚ ਸਾਡੇ ਲਈ ਫਾਈਨਲ ਵਰਗਾ ਹੋ ਗਿਆ ਹੈ। ਹੁਣ ਸਾਨੂੰ ਹਰ ਮੈਚ ਜਿੱਤਣਾ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਭਾਰਤ ਦੇ ਜੂਨੀਅਰਾਂ ਨੇ ਜਿੱਤ ਨਾਲ ਕੀਤੀ ਨੀਦਰਲੈਂਡ ਦੌਰੇ ਦੀ ਸ਼ੁਰੂਆਤ
NEXT STORY