ਸਪੋਰਟਸ ਡੈਸਕ- ਸਾਲ 2025 ਦਾ ਅੰਤ ਦੱਖਣੀ ਅਫ਼ਰੀਕਾ ਵਿਰੁੱਧ ਟੀ-20 ਸੀਰੀਜ਼ ਜਿੱਤ ਕੇ ਕਰਨ ਤੋਂ ਬਾਅਦ ਹੁਣ ਭਾਰਤੀ ਟੀਮ ਨਵੇਂ ਸਾਲ ਵਿੱਚ ਨਿਊਜ਼ੀਲੈਂਡ ਦਾ ਸਾਹਮਣਾ ਕਰਨ ਲਈ ਤਿਆਰ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਜਨਵਰੀ 2026 ਵਿੱਚ ਪਹਿਲਾਂ 3 ਵਨਡੇ ਅਤੇ ਫਿਰ 5 ਟੀ-20 ਮੈਚਾਂ ਦੀ ਲੜੀ ਖੇਡੀ ਜਾਵੇਗੀ।
ਵਨਡੇ ਸੀਰੀਜ਼ ਦਾ ਸ਼ਡਿਊਲ
◦ ਪਹਿਲਾ ਮੈਚ : 11 ਜਨਵਰੀ (ਐਤਵਾਰ), ਵਡੋਦਰਾ।
◦ ਦੂਜਾ ਮੈਚ : 14 ਜਨਵਰੀ (ਬੁੱਧਵਾਰ), ਰਾਜਕੋਟ।
◦ ਤੀਜਾ ਮੈਚ : 18 ਜਨਵਰੀ (ਐਤਵਾਰ), ਇੰਦੌਰ।
ਵਨਡੇ ਟੀਮ ਦਾ ਐਲਾਨ ਕਦੋਂ?
ਟੀ-20 ਸੀਰੀਜ਼ ਲਈ ਟੀਮ ਚੁਣੀ ਜਾ ਚੁੱਕੀ ਹੈ, ਪਰ ਵਨਡੇ ਟੀਮ ਦਾ ਐਲਾਨ ਅਗਲੇ ਇੱਕ ਹਫ਼ਤੇ ਵਿੱਚ ਹੋਣ ਦੀ ਉਮੀਦ ਹੈ। ਪ੍ਰਸ਼ੰਸਕਾਂ ਵਿੱਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਖੇਡਣ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਵਿਰਾਟ ਤੇ ਰੋਹਿਤ ਨੇ ਟੀ20 ਤੇ ਟੈਸਟ ਤੋਂ ਸੰਨਿਆਸ ਲੈ ਲਿਆ ਹੈ। ਹੁਣ ਉਹ ਸਿਰਫ ਵਨਡੇ ਮੈਚ ਖੇਡਦੇ ਹਨ ਤੇ ਉਨ੍ਹਾਂ ਦੀ ਵਨਡੇ 'ਚ ਬੇਹੱਦ ਸ਼ਾਨਦਾਰ ਹੈ।
'ਮੈਂ ਪੂਰੀ ਤਰ੍ਹਾਂ ਟੁੱਟ ਗਿਆ ਸੀ...', ਰੋਹਿਤ ਨੇ ਸੰਨਿਆਸ ਲੈਣ ਦਾ ਕਰ ਲਿਆ ਸੀ ਫੈਸਲਾ, ਕੀਤਾ ਬੁਰੇ ਦਿਨਾਂ ਨੂੰ ਯਾਦ
NEXT STORY